ਕੋਰੋਨਾ ਬੀਐਫ-7 ਵੈਰੀਏਂਟ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਪੂਰੀ ਤਰ੍ਹਾਂ ਤਿਆਰ : ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 22 ਦਸੰਬਰ : ਦੁਬਾਰਾ ਫਿਰ ਤੋਂ ਕੋਰੋਨਾ ਨੇ ਵਧ ਰਹੇ ਪ੍ਰਭਾਵ ਬਾਰੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਹੁਣ ਤੱਕ ਬੀਐਫ-7 ਵੈਰੀਏਂਟ ਦਾ ਦਿੱਲੀ ਵਿੱਚ ਇੱਕ ਵੀ ਕੇਸ ਨਹੀਂ ਹੈ, ਉਨ੍ਹਾਂ ਕਿਹਾ ਕਿ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਅਗਰ ਕੋਰੋਨਾ ਦਾ ਪ੍ਰਭਾਵ ਪਹਿਲਾਂ ਦੀ ਤਰ੍ਹਾਂ ਵਧਦਾ ਹੈ ਤਾਂ ਇਸ ਵਾਰ ਆਕਸੀਜਨ ਦੀ ਕਮੀਂ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਨਾ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤ ਸਰਕਾਰ  ਦੀਆਂ ਹਦਾਇਤਾਂ ਅਨੁਸਾਰ, ਉਹ ਸਾਰੇ ਨਵੇਂ ਐਕਟਿਵ ਕੇਸਾਂ ਦੀ ਜੀਨੋਮ ਸੀਕਵੈਂਸਿੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਹਰ ਰੋਜ਼ 2,500 ਟੈਸਟ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਅਸੀਂ 1 ਲੱਖ ਤੱਕ ਲੈ ਕੇ ਜਾਇਆ ਜਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਆਕਸੀਜਨ ਦੀ ਕੋਈ ਕਮੀ ਨਹੀਂ ਆਵੇਗੀ, 928 mt ਆਕਸੀਜਨ ਸਟੋਰ ਕਰਨ ਦੀ ਸਮਰੱਥਾ ਹੈ। ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ 6 ਹਜ਼ਾਰ ਆਕਸੀਜਨ ਸਿਲੰਡਰ ਰਿਜ਼ਰਵ ਹਨ ਅਤੇ ਹਸਪਤਾਲਾਂ ਵਿਚ ਅਲੱਗ ਤੋਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਵਿਚ ਸਿਰਫ਼ 24% ਲੋਕਾਂ ਨੂੰ ਬੂਸਟਰ ਲੱਗੀ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੀਆਂ ਬੂਸਟਰ ਖੁਰਾਕਾਂ ਪੂਰੀਆਂ ਕਰੋ। ਇਸ ਸਮੇਂ ਸਾਡੇ ਕੋਲ 380 ਐਂਬੂਲੈਂਸਾਂ ਤਿਆਰ ਹਨ, ਅਸੀਂ ਹੋਰ ਐਂਬੂਲੈਂਸਾਂ ਲਈ ਵੀ ਨਿਰਦੇਸ਼ ਦਿੱਤੇ ਹਨ।