ਅਹਿਮਦਾਬਾਦ ਵਿੱਚ ਨਹਿਰ ’ਚ ਪਲਟੀ ਕੰਬਾਇਨ, ਪੰਜਾਬ ਦੇ 3 ਨੌਜਵਾਨਾਂ ਦੀ ਮੌਤ

ਅਹਿਮਦਾਬਾਦ,  24 ਮਾਰਚ : ਪੰਜਾਬ ਤੋਂ ਕਣਕ ਕੱਟਣ ਲਈ ਗੁਜਰਾਤ ਜਾ ਰਹੇ ਨੌਜਵਾਨਾਂ ਦੀ ਕੰਬਾਇਨ ਇੱਕ ਨਹਿਰ ਵਿੱਚ ਪਲਟਣ ਕਾਰਨ ਤਿੰਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਫਰੀਦਕੋਟ ਦਾ ਵਾਸੀ ਹੈ ਅਤੇ ਦੋ ਨੌਜਵਾਨ ਬਠਿੰਡਾ ਦੇ ਮਹਿਰਾਜ ਪਿੰਡ ਅਤੇ ਬਾਘਾ ਪੁਰਾਣਾ (ਮੋਗਾ) ਨਾਲ ਸਬੰਧਿਤ ਹਨ। ਇਹ ਹਾਦਸਾ ਅਹਿਮਦਾਬਾਦ ਨੇੜੇ ਇੱਕ ਨਹਿਰ ਦੇ ਪੁੱਲ ਤੋਂ ਲੰਘਦੀ ਹੋਈ ਅਚਾਨਕ ਗਰਿੰਲਾਂ ਨੂੰ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ। ਇਸ ਦੌਰਾਨ ਕੰਬਾਈਨ ਹੇਠ ਦੱਬ ਕੇ ਤਿੰਨੋਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।  ਮਰਨ ਵਾਲੇ ਨੌਜਵਾਨਾਂ ਵਿੱਚੋਂ ਇੱਕ ਦੀ ਹੀ ਪਹਿਚਾਣ ਹੋ ਸਕੀ ਹੈ, ਜਿਸ ਦਾ ਨਾਮ ਮੰਗਾ ਸਿੰਘ (20) ਵਾਸੀ ਪਿੰਡ ਨਿਆਮੀਵਾਲਾ (ਫਰੀਦਕੋਟ) ਹੋਈ ਹੈ। ਇਸ ਘਟਨਾਂ ਸਬੰਧੀ ਮ੍ਰਿਤਕ ਮੰਗਾ ਸਿੰਘ ਦੇ ਪਰਿਵਾਰ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ।