ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਫੌਜ ਦੇ ਚੀਤਾ ਹੈਲੀਕਾਪਟਰ ਕ੍ਰੈਸ਼, ਦੋ ਪਾਇਲਟ ਸ਼ਹੀਦ

ਮੰਡਲਾ, 16 ਮਾਰਚ : ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਫੌਜ ਦੇ ਚੀਤਾ ਹੈਲੀਕਾਪਟਰ ਕ੍ਰੈਸ਼ ਵਿੱਚ ਦੋਵੇਂ ਪਾਇਲਟ ਸ਼ਹੀਦ ਹੋ ਗਏ। ਪਾਇਲਟਾਂ ਦੀ ਪਛਾਣ ਲੈਫਟੀਨੈਂਟ ਕਰਨਲ ਵੀਵੀਬੀ ਰੇੱਡੀ ਤੇ ਮੇਜਰ ਜਯੰਤ ਏ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਰੱਖਿਆ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ। ਇੰਡੀਅਨ ਆਰਮੀ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਬੋਮਡਿਲਾ ਦੇ ਪੱਛਮ ਵਿੱਚ ਮਾਂਡਲਾ ਦੇ ਕੋਲ ਵੀਰਵਾਰਨੂੰ ਸਵੇਰੇ ਫੌਜਦਾ ਇੱਕ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਫੌਜ ਨੇ ਦੱਸਆ ਕਿ ਸਵੇਰੇ 9 ਵਜੇ ਜ਼ਿਲ੍ਹੇ ਦੇ ਸਾਂਗੇ ਪਿੰਡ ਤੋਂ ਹੈਲੀਕਾਪਟਰ ਨੇ ਉਡਾਨ ਭਰੀ ਸੀ ਤੇ ਉਹ ਅਸਮ ਦੇ ਸੋਨਿਤਪੁਰ ਜ਼ਿਲ੍ਹੇ ਦੇ ਮਿੱਸਾਮਾਰੀ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 9.15 ਵਜੇ ਹੈਲੀਕਾਪਟਰ ਦਾ ਸੰਪਰਕ ਏਅਰ ਟ੍ਰੈਫ਼ਿਕ ਕੰਟਰੋਲ ਨਾਲੋਂ ਟੁੱਟ ਗਿਆ ਸੀ। ਫੌਜ ਨੇ ਟਵੀਟ ਕਰੇ ਦੱਸਿਆ ਕਿ ਲੈਫਟੀਨੈਂਟ ਜਨਰਲ ਆਰਪੀ ਕਾਲਿਤਾ ਸਣੇ ਸਾਰੇ ਰੈਂਕ ਦੇ ਅਧਿਕਾਰੀਆਂ ਨੇ ਵੀਵੀਬੀ ਰੇੱਡੀ ਤੇ ਮੇਜਰ ਜਯੰਤ ਏ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਦੇ ਮਾਂਡਲਾ ਵਿੱਚ ਲਾਈਨ ਆਫ ਡਿੱਟੂ ਦੌਰਾਨ ਜਾਨ ਗੁਆਈ। ਭਾਰਤੀ ਫੌਜ ਮ੍ਰਿਤਕ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਚੀਤਾ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋਇਆ ਹੋਵੇ। ਅਕਤੂਬਰ 2022 ਵਿੱਚ ਵੀ ਤਵਾਂਗ ਵਿੱਚ ਵਿੱਚ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਸੀ। ਉਸ ਸਮੇਂ ਫੌਜ ਦਾ ਚੀਤਾ ਹੈਲੀਕਾਪਟਰ ਅਰੁਣਾਚਲ ਦੇ ਤਵਾਂਗ ਖੇਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ ਤੇ ਇਸ ਵਿੱਚ ਸਵਾਰ ਦੀ ਪਾਇਲਟਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ।