ਕਰਨਾਟਕ 'ਚ ਕਾਰ-ਬੱਸ ਦੀ ਟੱਕਰ, 10 ਲੋਕਾਂ ਦੀ ਮੌਤ 

ਮੈਸੂਰ, 29 ਮਈ : ਕਰਨਾਟਕ 'ਚ ਕਾਰ-ਬੱਸ ਦੀ ਟੱਕਰ 'ਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਘਟਨਾ ਮੈਸੂਰ ਨੇੜੇ ਤਾਨਰਸਿੰਘਪੁਰਾ ਦੀ ਹੈ। ਇਨੋਵਾ ਕਾਰ ਵਿੱਚ ਸਵਾਰ ਇੱਕ ਵਿਅਕਤੀ ਵਾਲ ਵਾਲ ਬਚ ਗਿਆ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਲਾਸ਼ਾਂ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਵਿੱਚ ਫਸੀਆਂ ਹੋਈਆਂ ਹਨ। ਪੁਲਿਸ ਹਾਦਸੇ ਵਾਲੀ ਥਾਂ 'ਤੇ ਮੌਜੂਦ ਹੈ। ਮੈਸੂਰ ਦੀ ਪੁਲਿਸ ਸੁਪਰਡੈਂਟ ਸੀਮਾ ਲਾਟਕਰ ਨੇ ਦੱਸਿਆ ਕਿ ਤਿਰੁਮਾਕੁਡਲੂ-ਨਰਸੀਪੁਰ ਨੇੜੇ ਇੱਕ ਨਿੱਜੀ ਬੱਸ ਦੀ ਇੱਕ ਕਾਰ ਨਾਲ ਟੱਕਰ ਹੋ ਗਈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ। ਤੀਰੁਮਾਕੁਡਲੂ-ਨਰਸੀਪੁਰਾ, ਮੈਸੂਰ ਨੇੜੇ ਸੜਕ ਹਾਦਸੇ ਵਿੱਚ ਜ਼ਖਮੀਆਂ ਦਾ ਉਚਿਤ ਡਾਕਟਰੀ ਇਲਾਜ ਯਕੀਨੀ ਬਣਾਉਣ ਲਈ ਵੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।