ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਆਈਟੀ ਸੈਕਟਰ ਲਈ ਪੀ.ਐਲ.ਆਈ 'ਤੇ ਮੰਤਰੀ ਮੰਡਲ ਦਾ ਐਲਾਨ

ਨਵੀਂ ਦਿੱਲੀ, 17 ਮਈ : ਕੇਂਦਰੀ ਮੰਤਰੀ ਮੰਡਲ ਦੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੰਤਰੀ ਮੰਡਲ ਵੱਲੋਂ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਪ੍ਰੈਸ ਕਾਨਫਰੰਸ ਵਿੱਚ ਮੀਟਿੰਗ ਬਾਰੇ ਜਾਣਕਾਰੀ ਦਿੱਤੀ।

ਆਈਟੀ ਸੈਕਟਰ ਲਈ ਪੀ.ਐਲ.ਆਈ 'ਤੇ ਮੰਤਰੀ ਮੰਡਲ ਦਾ ਐਲਾਨ
ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਟੈਲੀਕਾਮ ਨਿਰਮਾਣ ਦੇ ਖੇਤਰ 'ਚ 42 ਕੰਪਨੀਆਂ ਨੇ ਪਹਿਲੇ ਸਾਲ 900 ਕਰੋੜ ਰੁਪਏ ਦੀ ਬਜਾਏ 1600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਇਲੈਕਟ੍ਰੋਨਿਕਸ ਨਿਰਮਾਣ ਦੇ ਖੇਤਰ ਵਿੱਚ ਇਸ ਸਾਲ ਦੇਸ਼ ਵਿੱਚ 100 ਬਿਲੀਅਨ ਡਾਲਰ ਦਾ ਉਤਪਾਦਨ ਹੋਇਆ ਹੈ। ਇਸ ਨਾਲ ਪਿਛਲੇ ਸਾਲ 11 ਬਿਲੀਅਨ ਡਾਲਰ ਦੇ ਮੋਬਾਈਲਾਂ ਦਾ ਰਿਕਾਰਡ ਨਿਰਯਾਤ ਹੋਇਆ ਸੀ। ਅੱਜ ਕੈਬਨਿਟ ਮੀਟਿੰਗ ਵਿੱਚ ਆਈਟੀ ਹਾਰਡਵੇਅਰ ਲਈ ਪੀ.ਐਲ.ਆਈ 'ਤੇ ਮੁਹਰ ਲਗਾ ਦਿੱਤੀ ਹੈ।

ਖਾਦ 'ਤੇ ਸਬਸਿਡੀ ਦੇਣ ਦਾ ਐਲਾਨ
ਇਸ ਦੌਰਾਨ ਕੇਂਦਰ ਸਰਕਾਰ ਨੇ ਖਾਦਾਂ 'ਤੇ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਦੇਸ਼ ਵਿੱਚ 325 ਤੋਂ 350 ਲੱਖ ਮੀਟ੍ਰਿਕ ਟਨ ਯੂਰੀਆ ਦੀ ਵਰਤੋਂ ਹੁੰਦੀ ਹੈ। 100 ਤੋਂ 125 ਲੱਖ ਮੀਟ੍ਰਿਕ ਟਨ ਡੀਏਪੀ ਅਤੇ ਐਨਪੀਕੇ ਦੀ ਵਰਤੋਂ ਕੀਤੀ ਜਾਂਦੀ ਹੈ। 50-60 ਲੱਖ ਮੀਟ੍ਰਿਕ ਟਨ ਐਮਓਪੀ ਦੀ ਵਰਤੋਂ ਕੀਤੀ ਜਾਂਦੀ ਹੈ। ਮੋਦੀ ਸਰਕਾਰ ਨੇ ਸਬਸਿਡੀ ਵਧਾ ਦਿੱਤੀ ਤਾਂ ਕਿ ਕਿਸਾਨਾਂ ਨੂੰ ਸਮੇਂ ਸਿਰ ਖਾਦ ਮਿਲ ਸਕੇ, ਪਰ ਐਮਆਰਪੀ ਨਹੀਂ ਵਧਾਈ। ਉਨ੍ਹਾਂ ਦੱਸਿਆ ਕਿ ਸਾਉਣੀ ਦੀਆਂ ਫਸਲਾਂ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਭਾਰਤ ਸਰਕਾਰ ਖਾਦਾਂ ਦੀ ਕੀਮਤ ਨਹੀਂ ਵਧਾਏਗੀ। ਭਾਰਤ ਸਰਕਾਰ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਲਈ ਸਬਸਿਡੀ ਵਜੋਂ 1 ਲੱਖ 8 ਹਜ਼ਾਰ ਕਰੋੜ ਰੁਪਏ ਖਰਚ ਕਰੇਗੀ।