ਬਰਾਤੀਆਂ ਨਾਲ ਭਰੀ ਬੱਸ ਖਾਈ ਚ ਡਿੱਗ ਗਈ, 25 ਲੋਕਾਂ ਦੀ ਮੌਤ

ਦੇਹਰਾਦੂਨ : ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਬਰਾਤੀਆਂ ਨਾਲ ਭਰੀ ਬੱਸ ਖਾਈ ਚ ਡਿੱਗ ਗਈ, ਜਿਸ ਚ ਹੁਣ ਤਕ 25 ਲੋਕਾਂ ਦੀ ਮੌਤ ਹੋ ਗਈ। ਸਟੇਟ ਡਿਜ਼ਾਸਟਰ ਰਿਸਪਾਸ ਫੋਰਸ (ਐੱਸਡੀਆਰਐਫ) ਅਤੇ ਪੁਲਿਸ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਨੇ ਰਾਤ ਭਰ ਬਚਾਅ ਮੁਹਿੰਮ ਚਲਾਈ ਅਤੇ ਜ਼ਖ਼ਮੀ ਹਾਲਤ ਵਿੱਚ ਵਿਆਹ ਪਾਰਟੀ ਦੇ 21 ਲੋਕਾਂ ਨੂੰ ਨੇੜਲੇ ਸਿਹਤ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ। ਰਾਹਤ ਕਾਰਜ ਅਜੇ ਵੀ ਜਾਰੀ ਹੈ। ਸੂਬੇ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਅਸ਼ੋਕ ਕੁਮਾਰ ਨੇ ਬੁੱਧਵਾਰ ਸਵੇਰੇ ਯੂਐਨਆਈ ਨੂੰ ਦੱਸਿਆ ਕਿ ਇਸ ਹਾਦਸੇ ਵਿੱਚ 25 ਲੋਕਾਂ ਦੀ ਮੌਤ ਹੋ ਗਈ ਹੈ। ਬੱਸ ਵਿਚ ਕਰੀਬ 45 ਤੋਂ 50 ਲੋਕ ਸਵਾਰ ਸਨ, ਜ਼ਿਕਰਯੋਗ ਹੈ ਕਿ ਹਰਿਦੁਆਰ ਦੇ ਸਿਆਮਪੁਰ ਖੇਤਰ ਦੇ ਪਿੰਡ ਲਾਲਧੰਗ ਚ ਸਥਿਤ ਸ਼ਿਵ ਮੰਦਰ ਦੇ ਨੇੜੇ ਰਹਿਣ ਵਾਲੇ ਸੰਦੀਪ ਪੁੱਤਰ ਲੇਟ ਨੰਦਰਾਮ ਦਾ ਵਿਆਹ ਸੀ, ਦੁਪਹਿਰ 1 ਵਜੇ ਥੋੜੀ ਜ਼ਿਲੇ ਦੇ ਕਾਂਡਾ ਪਿੰਡ ਲਈ ਘਰ ਤੋਂ ਰਵਾਨਾ ਹੋਇਆ। ਬਰਾਤੀ ਇਕ ਬੱਸ ਵਿਚ ਸੀ, ਜਦਕਿ ਲਾੜਾ ਸੰਦੀਪ ਇਕ ਕਾਰ ਵਿੱਚ ਗਿਆ ਹੋਇਆ ਸੀ। ਪਉੜੀ ਵਿੱਚ ਬਚੇਖਲ ਸਿਮਦੀ ਬੈਂਡ ਨੇੜੇ ਬਰਾਤੀਆਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੀ।