ਕਾਂਗਰਸ ਅਤੇ ਆਮ ਆਦਮੀ ਦੋਵੇਂ ਪਾਰਟੀਆਂ ਦਿੱਲੀ, ਗੁਜਰਾਤ, ਚੰਡੀਗੜ੍ਹ, ਗੋਆ ਅਤੇ ਹਰਿਆਣਾ 'ਚ ਗਠਜੋੜ ਦਾ ਕਰ ਸਕਦੀਆਂ ਐਲਾਨ, 'ਆਪ' 4, ਕਾਂਗਰਸ 3 ਸੀਟਾਂ ਤੇ ਲੜ ਸਕਦੀ ਚੋਣ 

ਨਵੀਂ ਦਿੱਲੀ, 23 ਫਰਵਰੀ : ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਹਾਮਣੇ ਆ ਰਹੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗਠਜੋੜ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਸੂਤਰ ਅੱਜ ਸ਼ਾਮ 'ਆਪ' ਅਤੇ ਕਾਂਗਰਸ ਦੇ ਸੀਨੀਅਰ ਆਗੂ ਸਾਂਝੀ ਪ੍ਰੈਸ ਕਾਨਫਰੰਸ ਕਰ ਸਕਦੇ ਹਨ। ਦੋਵੇਂ ਪਾਰਟੀਆਂ ਦਿੱਲੀ, ਗੁਜਰਾਤ, ਚੰਡੀਗੜ੍ਹ, ਗੋਆ ਅਤੇ ਹਰਿਆਣਾ 'ਚ ਗਠਜੋੜ ਦਾ ਐਲਾਨ ਕਰ ਸਕਦੀਆਂ ਹਨ। ਜਾਣਕਾਰੀ ਮਿਲੀ ਰਹੀ ਹੈ ਕਿ 'ਆਪ' 4 ਸੀਟਾਂ 'ਤੇ ਚੋਣ ਲੜ ਸਕਦੀ ਹੈ। ਜਦਕਿ ਕਾਂਗਰਸ ਪਾਰਟੀ ਤਿੰਨ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੀ ਹੈ। ਕਾਂਗਰਸ ਪੂਰਬੀ ਦਿੱਲੀ, ਉੱਤਰ ਪੂਰਬੀ ਦਿੱਲੀ ਅਤੇ ਚਾਂਦਨੀ ਚੌਕ ਸੀਟਾਂ ਤੋਂ ਚੋਣ ਲੜ ਸਕਦੀ ਹੈ। ਜਦਕਿ ਆਮ ਆਮਦੀ ਪਾਰਟੀ ਨਵੀਂ ਦਿੱਲੀ, ਉੱਤਰੀ-ਪੱਛਮੀ ਦਿੱਲੀ, ਪੱਛਮੀ ਦਿੱਲੀ ਅਤੇ ਦੱਖਣੀ ਦਿੱਲੀ ਦੀਆਂ ਸੀਟਾਂ 'ਤੇ ਚੋਣ ਲੜ ਸਕਦੀ ਹੈ। ਸੂਤਰਾਂ ਮੁਤਾਬਿਕ ਗਠਜੋੜ ਸਮਝੌਤੇ ਤਹਿਤ ਇਸ ਤੋਂ ਇਲਾਵਾ ਦੋ ਹੋਰ ਰਾਜਾਂ ਵਿੱਚ ਵੀ ‘ਆਪ’ ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਫੈਸਲਾ ਕਰ ਲਿਆ ਗਿਆ ਹੈ।। ਵੰਡ ਦੇ ਜਿਸ ਫਾਰਮੂਲੇ 'ਤੇ ਕੰਮ ਕੀਤਾ ਗਿਆ ਹੈ, ਉਸ ਮੁਤਾਬਿਕ 'ਆਪ' ਦਿੱਲੀ 'ਚ 4 ਸੀਟਾਂ 'ਤੇ ਚੋਣ ਲੜੇਗੀ, ਜਦਕਿ ਕਾਂਗਰਸ ਨੂੰ 3 ਸੀਟਾਂ ਦਿੱਤੀਆਂ ਜਾਣਗੀਆਂ। ਜਦਕਿ ਹਰਿਆਣਾ ਵਿੱਚ ਕਾਂਗਰਸ ਇੱਕ ਸੀਟ ਆਮ ਆਦਮੀ ਪਾਰਟੀ ਨੂੰ ਅਤੇ 2 ਸੀਟਾਂ ਗੁਜਰਾਤ ਵਿੱਚ ਦੇਵੇਗੀ। ਇਸ ਦਾ ਅਧਿਕਾਰਕ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਲੋਕ ਸਭਾ ਚੋਣਾਂ ਲਈ ਦਿੱਲੀ 'ਚ ਸੀਟਾਂ ਦੇ ਤਾਲਮੇਲ ਨੂੰ ਲੈ ਕੇ 'ਆਪ' ਅਤੇ ਕਾਂਗਰਸ ਵਿਚਾਲੇ ਗੱਲਬਾਤ 'ਚ ਕਾਫੀ ਲੰਬੀ ਚਰਚਾ ਹੋਈ ਹੈ। ਸੀਟ ਐਡਜਸਟਮੈਂਟ ਲਈ ਗੱਲਬਾਤ 'ਆਖਰੀ ਪੜਾਅ' 'ਚ ਹੈ ਅਤੇ ਜਲਦ ਹੀ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦਾ ਐਲਾਨ ਕੀਤਾ ਜਾਵੇਗਾ।