ਦਿੱਲੀ ਵਿਖੇ ਭਾਰਤ ਜੋੜੋ ਯਾਤਰਾ ’ਚ ਨੇਤਰਹੀਣ ਵਿਦਿਆਰਥੀਆਂ ਵੱਲੋਂ ਲਿਆ ਹਿੱਸਾ

ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਲੀਮੈਂਟ ਮੈਂਬਰ ਰਾਹੁਲ ਗਾਧੀ ਦੀ ਭਾਰਤ ਜੋੜੋ ਯਾਤਰਾ ’ਚ ਅੱਜ ਦਿੱਲੀ ਵਿਖੇ ਨੇਤਰਹੀਣ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ, 20 ਦੇ ਕਰੀਬ ਨੇਤਰਹੀਣ ਵਿਦਿਆਰਥੀ ਬੈਨਰ ਲੈ ਕੇ ਅਪੋਲੋ ਹਸਪਤਾਲ ਦੇ ਰਸਤੇ ’ਤੇ ਇੱਕਠੇ ਹੋਏ ਅਤੇ ਨਫਰਤ ਛੱਡੋ, ਭਾਰਤ ਜੋੜੋ ਦੇ ਨਾਅਰੇ ਲਗਾ ਰਹੇਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਇੱਕ ਵਿਦਿਆਰਥੀ ਸਾਰਾਂਸ਼ ਨੇ ਕਿਹੇਾ ਕਿ ਉਹ ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ ਦੇ ਵਿਰੋਧ ਵਿੱਚ ਯਾਤਰਾ ’ਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨੇਤਰਹੀਣ ਵਿਦਿਆਰਥੀ ਹਨ, ਜਿੰਨ੍ਹਾਂ ਨੇ ਚੰਗੀ ਪੜ੍ਹਾਈ ਕੀਤੀ ਹੋਈ ਹੈ, ਪਰ ਬੇਰੁਜ਼ਗਾਰ ਹਨ,ਸਰਾਂਸ਼ (14) ਨੇ ਪੁੱਛਿਆ, "ਦੇਸ਼ ਵਿੱਚ ਨੌਕਰੀਆਂ ਦੀ ਘਾਟ ਕਾਰਨ ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਜੇ ਸਾਡੇ ਲਈ ਲੋੜੀਂਦੀਆਂ ਨੌਕਰੀਆਂ ਨਹੀਂ ਹਨ ਤਾਂ ਸਿੱਖਿਆ ਪ੍ਰਾਪਤ ਕਰਨ ਦਾ ਕੀ ਮਤਲਬ ਹੈ? ਬਹੁਤ ਸਾਰੇ ਨੇਤਰਹੀਣ ਵਿਦਿਆਰਥੀ ਹਨ ਜੋ ਆਪਣੀ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਪਰ ਇਸ ਦਾ ਫ਼ਾਇਦਾ ਕੀ ਹੈ?" ਨੇਤਰਹੀਣ ਵਿਦਿਆਰਥੀ ਗੁਲਸ਼ਨ ਕੁਮਾਰ (12) ਨੇ ਕਿਹਾ ਕਿ ਉਸਨੇ 'ਭਾਈਚਾਰਿਆਂ ਵਿਚਕਾਰ ਨਫ਼ਰਤ ਨੂੰ ਖ਼ਤਮ ਕਰਨ' ਅਤੇ 'ਮਹਿੰਗਾਈ ਵਿਰੁੱਧ ਆਪਣੀ ਆਵਾਜ਼ ਚੁੱਕਣ' ਦੇ ਉਦੇਸ਼ ਨਾਲ ਯਾਤਰਾ ਵਿੱਚ ਹਿੱਸਾ ਲਿਆ। ਗੁਲਸ਼ਨ ਨੇ ਕਿਹਾ, ''ਮਹਿੰਗਾਈ ਨੇ ਮੇਰੇ ਪਰਿਵਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੈਂ ਇੱਕ ਨਿਮਨ-ਮੱਧਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਅਤੇ ਮੇਰੇ ਪਿਤਾ ਇੱਕ ਕਿਸਾਨ ਹਨ। ਮੇਰੀਆਂ ਚਾਰ ਭੈਣਾਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਨੇਤਰਹੀਣ ਹੈ। ਸਾਡੇ ਪਿਤਾ ਤੋਂ ਇਲਾਵਾ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ। ਮੇਰੀਆਂ ਦੋ ਭੈਣਾਂ ਕੋਲ ਡਿਗਰੀਆਂ ਹਨ, ਪਰ ਨੌਕਰੀਆਂ ਨਾ ਮਿਲਣ ਕਾਰਨ ਉਹ ਬੇਰੁਜ਼ਗਾਰ ਹਨ।" ਇੱਕ ਹੋਰ ਵਿਦਿਆਰਥੀ ਬ੍ਰਿਜੇਸ਼ ਕੁਮਾਰ ਨੇ ਕਿਹਾ ਕਿ ਉਹ ਦੇਸ਼ ਵਿੱਚ 'ਮਹਿੰਗਾਈ ਅਤੇ ਬੇਰੋਜ਼ਗਾਰੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ' ਲਈ ਯਾਤਰਾ ਵਿੱਚ ਸ਼ਾਮਲ ਹੋਇਆ ਸੀ। ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਸ਼ਨੀਵਾਰ ਤੜਕੇ ਦਿੱਲੀ ਵਿੱਚ ਦਾਖਲ ਹੋਣ ਦੇ ਨਾਲ ਹੀ ਹਜ਼ਾਰਾਂ ਸਮਰਥਕਾਂ ਨੇ ਰਾਹੁਲ ਗਾਂਧੀ ਦੇ ਨਾਲ ਬਦਰਪੁਰ ਤੋਂ ਆਸ਼ਰਮ ਤੱਕ ਮਾਰਚ ਕੀਤਾ, ਅਤੇ ਇਸ ਦੌਰਾਨ ਸਾਰਾ ਰਸਤਾ ਰਾਹੁਲ ਦੀ ਤਸਵੀਰ ਵਾਲੇ ਤਿਰੰਗਿਆਂ, ਗੁਬਾਰਿਆਂ ਅਤੇ ਬੈਨਰਾਂ ਨਾਲ ਭਰਿਆ ਨਜ਼ਰ ਆਇਆ।