ਅਰਜੁਨ ਰਾਮ ਮੇਘਵਾਲ ਹੋਣਗੇ ਨਵੇਂ ਕੇਂਦਰੀ ਕਾਨੂੰਨ ਮੰਤਰੀ, ਹੁਣ ਕਿਰੇਨ ਰਿਜਿਜੂ ਸੰਭਾਲਣਗੇ ਕਿਹੜਾ ਮੰਤਰਾਲਾ

ਨਵੀਂ ਦਿੱਲੀ, 18 ਮਈ : ਸਰਕਾਰ ਨੇ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਦਾ ਵਿਭਾਗ ਬਦਲ ਦਿੱਤਾ ਹੈ। ਰਿਜਿਜੂ ਨੂੰ ਹੁਣ ਅਰਥ ਸਾਇੰਸ ਮੰਤਰਾਲਾ ਦਿੱਤਾ ਗਿਆ ਹੈ। ਰਿਜਿਜੂ ਦੀ ਥਾਂ ਅਰਜੁਨ ਰਾਮ ਮੇਘਵਾਲ ਹੁਣ ਕਾਨੂੰਨ ਮੰਤਰੀ ਹੋਣਗੇ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਮੇਘਵਾਲ ਨੂੰ ਸੁਤੰਤਰ ਚਾਰਜ ਦਿੱਤਾ ਗਿਆ ਹੈ। ਮੇਘਵਾਲ ਕੋਲ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਦਾ ਵੀ ਚਾਰਜ ਹੈ। ਜ਼ਿਕਰਯੋਗ ਹੈ ਕਿ ਰਿਜਿਜੂ ਨੂੰ ਜੁਲਾਈ 2021 ਵਿੱਚ ਰਵੀ ਸ਼ੰਕਰ ਪ੍ਰਸਾਦ ਦੀ ਜਗ੍ਹਾ ਕਾਨੂੰਨ ਮੰਤਰੀ ਨਿਯੁਕਤ ਕੀਤਾ ਗਿਆ ਸੀ।