ਮੁੰਬਈ ਵਿਚ ਇਕ ਵਾਰ ਫਿਰ ਤੋਂ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ

ਮੁੰਬਈ : ਮੁੰਬਈ ਵਿਚ ਇਕ ਵਾਰ ਫਿਰ ਤੋਂ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਅੱਤਵਾਦੀ ਡ੍ਰੋਨ ਤੇ ਛੋਟੇ ਏਅਰਪਲੇਨ ਨਾਲ ਮੁੰਬਈ ਵਿਚ ਅੱਤਵਾਦੀ ਹਮਲੇ ਨੂੰ ਅੰਜਾਮ ਦੇ ਸਕਦੇ ਹਨ। ਅੱਤਵਾਦੀ ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਮੁੰਬਈ ਵਿਚ ਫਿਲਹਾਲ ਡ੍ਰੋਨ ਦੇ ਉੁਡਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਵੀਵੀਆਈਪੀ ਲੋਕਾਂ ‘ਤੇ ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ। ਅੱਤਵਾਦੀ ਹਮਲੇ ਵਿਚ ਰਿਮੋਟ ਕੰਟਰੋਲ ਏਅਰਕਰਾਫਟ ਨਾਲ ਹਮਲਾ ਕਰਨ ਦੀ ਫਿਰਾਕ ਵਿਚ ਹਨ। ਸੂਤਰਾਂ ਦੀ ਮੰਨੀਏ ਤਾਂ ਅੱਤਵਾਦੀ ਮੁੰਬਈ ਦੀਆਂ ਮਸ਼ਹੂਰ ਥਾਵਾਂ ਨੂੰ ਟਾਰਗੈੱਡ ਕਰਨ ਦੇ ਨਾਲ-ਨਾਲ ਵੀਵੀਆਈਪੀ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਅਹਿਤਿਆਤ ਦੇ ਤੌਰ ‘ਤੇ ਮੁੰਬਈ ਵਿਚ ਡ੍ਰੋਨ ਉਡਾਉਣ ‘ਤੇ ਪੂਰੀ ਤਰ੍ਹਾਂ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ। ਮੁੰਬਈ ਪੁਲਿਸ ਵੱਲੋਂ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਆਈਪੀਸੀ ਦੀ ਧਾਰਾ 188 ਤਹਿਤ ਸਜ਼ਾ ਦਿੱਤੀ ਜਾਵੇਗੀ। ਗ੍ਰੇਟਰ ਮੁੰਬਈ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅੱਤਵਾਦੀ ਅਤੇ ਦੇਸ਼ ਵਿਰੋਧੀ ਤੱਤ ਡਰੋਨ, ਰਿਮੋਟ ਕੰਟਰੋਲਡ ਮਾਈਕ੍ਰੋ ਲਾਈਟ ਏਅਰਕ੍ਰਾਫਟ, ਪੈਰਾਗਲਾਈਡਰ ਦੀ ਵਰਤੋਂ ਕਰਕੇ ਹਮਲਾ ਕਰ ਸਕਦੇ ਹਨ। ਅੱਤਵਾਦੀ ਇਨ੍ਹਾਂ ਰਾਹੀਂ ਵੀ.ਵੀ.ਆਈ.ਪੀਜ਼ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਅਗਲੇ 30 ਦਿਨਾਂ ਲਈ ਪ੍ਰਾਈਵੇਟ ਹੈਲੀਕਾਪਟਰਾਂ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਸਮੇਤ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਮੇਂ ਦੌਰਾਨ ਸਿਰਫ ਮੁੰਬਈ ਪੁਲਸ ਹੀ ਹਵਾਈ ਨਿਗਰਾਨੀ ਕਰ ਸਕਦੀ ਹੈ। ਇਹ ਹੁਕਮ 13 ਨਵੰਬਰ ਤੋਂ 12 ਦਸੰਬਰ ਤੱਕ ਲਾਗੂ ਰਹੇਗਾ। ਮੁੰਬਈ ‘ਚ ਇਸ ਮਹੀਨੇ ਅੱਤਵਾਦੀ ਧਮਕੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 4 ਨਵੰਬਰ ਨੂੰ ਮੁੰਬਈ ਪੁਲਸ ਨੂੰ ਕੰਟਰੋਲ ਰੂਮ ‘ਚ ਹਾਜੀ ਅਲੀ ਦਰਗਾਹ ‘ਤੇ ਹਮਲੇ ਦੀ ਧਮਕੀ ਮਿਲੀ ਸੀ। ਹਾਜੀ ਅਲੀ ਦਰਗਾਹ ‘ਤੇ ਅੱਤਵਾਦੀ ਹਮਲੇ ਦੀ ਧਮਕੀ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਅਲਰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਦੀ ਟੀਮ ਨੇ ਦਰਗਾਹ ‘ਤੇ ਪਹੁੰਚ ਕੇ ਬੰਬ ਡਿਟੈਕਸ਼ਨ ਅਤੇ ਡਿਸਪੋਜ਼ਲ ਸਵਕੋਡ ਵੈਨ ਰਾਹੀਂ ਪੂਰੇ ਇਲਾਕੇ ਦੀ ਤਲਾਸ਼ੀ ਲਈ, ਪਰ ਉਥੋਂ ਕੁਝ ਨਹੀਂ ਮਿਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦਰਗਾਹ ‘ਤੇ ਹਮਲੇ ਦੀ ਧਮਕੀ ਦੇਣ ਵਾਲਾ ਵਿਅਕਤੀ ਮਾਨਸਿਕ ਤੌਰ ‘ਤੇ ਬੀਮਾਰ ਸੀ।