ਆਪ ਨੇਤਾ ਸੰਜੇ ਸਿੰਘ ਜ਼ਮਾਨਤ ਹੋਈ ਮਨਜ਼ੂਰ

ਨਵੀਂ ਦਿੱਲੀ 2 ਅਪ੍ਰੈਲ : ਆਮ ਆਦਮੀ ਪਾਰਟੀ ਦੇ ਐਮ ਪੀ ਸੰਜੇ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ। ਅੱਜ ਦੀ ਪੇਸ਼ੀ ਦੌਰਾਨ ਈ ਡੀ ਨੇ ਸੰਜੇ ਸਿੰਘ ਦੀ ਜ਼ਮਾਨਤ ਦਾ ਕੋਈ ਵਿਰੋਧ ਨਹੀਂ ਕੀਤਾ। ਬੈਂਚ ਦੀ ਦਲੀਲ ਸੀ ਕਿ ਸੰਜੇ ਸਿੰਘ ਨੂੰ ਨਿਆਇਕ ਹਿਰਾਸਤ ਵਿੱਚ ਹੋਰ ਰੱਖਣ ਦੀ ਲੇੋੜ ਨਹੀਂ ਹੈ । ਭਾਵੇਂ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਸੰਜੇ ਸਿੰਘ ਕੇਸ ਨਾਲ ਸੰਬੰਧਤ ਗਵਾਹਾਂ ਨੂੰ ਨਹੀਂ ਮਿਲਣਗੇ ਪਰ ਜ਼ਮਾਨਤ ਦੌਰਾਨ ਉਹ ਲੋਕ ਸਭਾ ਚੋਣਾਂ ਲਈ ਸਿਆਸੀ ਰੈਲੀਆਂ ਵਿੱਚ ਸ਼ਮੂਲੀਅਤ ਕਰ ਸਕਣਗੇ ਜਾਣਕਾਰੀ ਅਨੁਸਾਰ ਸੰਜੇ ਸਿੰਘ ਦੀ ਜ਼ਮਾਨਤ ਤੋਂ ਬਾਅਦ ਇਸੇ ਆਧਾਰ ‘ਤੇ ਕੇਜਰੀਵਾਲ ਦੀ ਜ਼ਮਾਨਤ ਵੀ ਸੰਭਵ ਹੈ। ਸੰਜੇ ਸਿੰਘ ਦੀ ਜ਼ਮਾਨਤ ਤੋਂ ਬਾਅਦ ਆਮ ਆਦਮੀ ਪਾਰਟੀ ਦਿੱਲੀ ਨੇ ਐਕਸ ‘ਤੇ ਕਿਹਾ ਹੈ , ‘ਸ਼ੇਰ ਬਾਹਰ ਆ ਚੁੱਕਾ ਹੈ, ਸੱਚ ਦੀ ਜਿੱਤ ਹੋਈ ਹੈ।‘