ਕੋਰੋਨਾ ਦੇ 9355 ਨਵੇਂ ਮਾਮਲੇ, 26 ਲੋਕਾਂ ਦੀ ਮੌਤ, ਕੋਰੋਨਾ ਮਰੀਜ਼ਾਂ ਦੀ ਘਟ ਰਹੀ ਗਿਣਤੀ 

ਨਵੀਂ ਦਿੱਲੀ, ਪੀਟੀਆਈ : ਦੇਸ਼ ’ਚ ਕੋਰੋਨਾ ਦੇ 9355 ਨਵੇਂ ਮਾਮਲੇ ਮਿਲੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 57,410 ਰਹਿ ਗਈ ਹੈ। ਕੋਰੋਨਾ ਨਾਲ 26 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਤਕਾਂ ਦੀ ਗਿਣਤੀ ਵੱਧ ਕੇ 5,31,424 ਹੋ ਗਈ ਹੈ। ਇਸ ਬਿਮਾਰੀ ਨਾਲ ਹੁਣ ਤੱਕ ਦੇਸ਼ ’ਚ 4.49 ਕਰੋੜ ਲੋਕ ਪੀੜਤ ਹੋ ਚੁੱਕੇ ਹਨ। ਸਰਗਰਮ ਮਾਮਲਿਆਂ ਦੀ ਗਿਣਤੀ ਕੁੱਲ ਪੀੜਤਾਂ ਦਾ 0.13 ਫ਼ੀਸਦੀ ਹੈ। ਇਸ ਦੌਰਾਨ ਰੋਜ਼ਾਨਾ ਇਨਫੈਕਸ਼ਨ ਦਰ 4.08 ਫ਼ੀਸਦੀ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ 5.36 ਫ਼ੀਸਦੀ ਦਰਜ ਕੀਤੀ ਗਈ। ਕੋਰੋਨਾ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.69 ਫ਼ੀਸਦੀ ਦਰਜ ਕੀਤੀ ਗਈ ਹੈ। ਮੌਤ ਦਰ 1.18 ਫ਼ੀਸਦੀ ਹੈ। ਦੇਸ਼ ਪੱਧਰੀ ਕੋਰੋਨਾ ਟੀਕਾਕਰਨ ਮੁਹਿੰਮ ਤਹਿਤ ਦੇਸ਼ ’ਚ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ 220.66 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ਵਿੱਚ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ ਲਗਾਤਾਰ ਘਟ ਰਹੀ ਹੈ। ਕੋਰੋਨਾ ਦੇ ਮੌਜੂਦਾ ਐਕਟਿਵ ਕੇਸ ਘੱਟ ਕੇ 57,410 ਹੋ ਗਏ ਹਨ। 24 ਅਪ੍ਰੈਲ ਨੂੰ ਸਰਗਰਮ ਮਰੀਜ਼ 65,683 ਸਨ। 25 ਅਪ੍ਰੈਲ ਨੂੰ, ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 63,380 ਹੋ ਗਈ। 26 ਅਪ੍ਰੈਲ ਨੂੰ ਦੇਸ਼ ਵਿੱਚ 61,013 ਐਕਟਿਵ ਕੇਸ ਸਨ।