ਕੋਰੋਨਾ ਦੇ 7633 ਨਵੇਂ ਮਾਮਲੇ ਆਏ ਸਾਹਮਣੇ, 11 ਲੋਕਾਂ ਦੀ ਮੌਤ

ਨਵੀਂ ਦਿੱਲੀ, 18 ਅਪ੍ਰੈਲ : ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 7633 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਮਹਾਮਾਰੀ ਕਾਰਨ 11 ਲੋਕਾਂ ਦੀ ਜਾਨ ਜਾ ਚੁੱਕੀ ਹੈ। ਰੋਜ਼ਾਨਾ ਸਕਾਰਾਤਮਕਤਾ ਦਰ ਵੀ ਵਧ ਕੇ 3.62% ਹੋ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 9,111 ਮਾਮਲੇ ਸਾਹਮਣੇ ਆਏ ਸਨ। ਇੰਨਾ ਹੀ ਨਹੀਂ 27 ਲੋਕਾਂ ਦੀ ਜਾਨ ਚਲੀ ਗਈ ਸੀ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 6,702 ਲੋਕ ਠੀਕ ਹੋਏ ਹਨ। ਹੁਣ ਦੇਸ਼ ਵਿੱਚ 61,233 ਐਕਟਿਵ ਕੇਸ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ 60,313 ਐਕਟਿਵ ਕੇਸ ਸਨ। ਰਿਕਵਰੀ ਦੀ ਮੌਜੂਦਾ ਦਰ 98.68 ਫੀਸਦੀ ਹੈ। ਸੋਮਵਾਰ ਨੂੰ ਦੇਸ਼ ਭਰ ‘ਚ ਕੋਰੋਨਾ ਕਾਰਨ 27 ਲੋਕਾਂ ਦੀ ਮੌਤ ਹੋ ਗਈ। ਸਭ ਤੋਂ ਵੱਧ 6 ਲੋਕਾਂ ਦੀ ਮੌਤ ਗੁਜਰਾਤ ਵਿੱਚ ਹੋਈ ਹੈ। ਇਸ ਤੋਂ ਇਲਾਵਾ ਯੂਪੀ ਵਿੱਚ ਚਾਰ, ਦਿੱਲੀ ਵਿੱਚ ਤਿੰਨ, ਰਾਜਸਥਾਨ ਵਿੱਚ ਤਿੰਨ, ਮਹਾਰਾਸ਼ਟਰ ਵਿੱਚ 2, ਬਿਹਾਰ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਝਾਰਖੰਡ ਅਤੇ ਤਾਮਿਲਨਾਡੂ ਵਿੱਚ 1-1 ਮੌਤਾਂ ਹੋਈਆਂ ਹਨ।