ਮੱਧ ਪ੍ਰਦੇਸ਼ ‘ਚ ਬੋਲੈਰੋ ਗੱਡੀ ਤੇ ਟਰੱਕ ਪਲਟਣ ਕਾਰਨ 2 ਬੱਚਿਆਂ ਸਮੇਤ 7 ਦੀ ਮੌਤ

ਸਿੱਧੀ, 08 ਜੂਨ : ਮੱਧ ਪ੍ਰਦੇਸ਼ ਦੇ ਜਿਲ੍ਹਾ ਸਿੱਧੀ ‘ਚ ਬਾਰਾਮ ਬਾਬਾ ਡੌਲ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਦਸੇ ‘ਚ ਦੋ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੋਲੈਰੋ ਗੱਡੀ ਵਿੱਚ ਸਵਾਰ ਹੋ ਕੇ 8 ਵਿਅਕਤੀ ਵਿਆਹ ਤੋਂ ਵਾਪਸ ਆ ਰਹੇ ਸਨ ਕਿ ਜਦੋਂ ਉਹ ਰਸਤੇ ਵਿੱਚ ਖਾਣਾ ਖਾਣ ਲਈ ਰੁੱਕੇ ਤਾਂ ਸਾਹਮਣੇ ਤੋਂ ਆ ਰਿਹਾ ਤੇਜ਼ ਰਫਤਾਰ ਟਰੱਕ ਗੱਡੀ ਤੇ ਪਲਟ ਗਿਆ, ਜਿਸ ਕਾਰਨ ਬਲੈਰੋ ਗੱਡੀ ਸੜਕ ਤੇ ਚਿਪਕ ਗਈ ਅਤੇ ਬੋਲੈਰੋ ਗੱਡੀ ‘ਚ ਬੈਠੇ ਲੋਕਾਂ ਵਿੱਚੋਂ 7 ਦੀ ਮੌਤ ਹੋ ਗਈ ਅਤੇ 2 ਗੰਭੀਰ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਗੱਡੀ ‘ਚ ਸਵਾਰ ਸਾਰਾ ਪਰਿਵਾਰ ਹੀ ਸੀ, ਜੋ ਸਿਰਸੀ ਤੋਂ ਕੁੰਦੋਰ ਕੁਸ਼ਮੀ ਵਿਆਹ ‘ਚ ਸ਼ਾਮਲ ਹੋਣ ਲਈ ਗਏ ਸਨ।