ਸਿੱਕਮ ਨਾਥੂਲਾ ਵਿੱਚ ਬਰਫ ਦੇ ਤੋਦੇ ਡਿੱਗਣ ਕਾਰਨ 6 ਸੈਲਾਨੀਆਂ ਦੀ ਮੌਤ, 11 ਜ਼ਖ਼ਮੀ

ਨਾਥੂਲਾ, 04 ਅਪ੍ਰੈਲ : ਸਿੱਕਮ ਨਾਥੂਲਾ ਵਿੱਚ ਭਾਰੀ ਬਰਫ਼ਬਾਰੀ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਬਰਫ ਦੇ ਤੋਦੇ ਡਿੱਗਣ ਕਾਰਨ 6 ਸੈਲਾਨੀਆਂ ਦੀ ਮੌਤ ਜਦਕਿ 11 ਸੈਲਾਨੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ ਇੱਕ ਔਰਤ ਅਤੇ ਇੱਕ ਬੱਚਾ ਵੀ ਸ਼ਾਮਲ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਸੜਕ ਤੋਂ ਬਰਫ ਹਟਾ ਕੇ ਕਰੀਬ 350 ਸੈਲਾਨੀਆਂ ਨੂੰ ਬਚਾਇਆ ਜਾ ਚੁੱਕਿਆ ਹੈ ਜਦਕਿ ਅਜੇ ਵੀ ਕਈ ਸੈਲਾਨੀਆਂ ਦੇ ਫਸੇ ਹੋਣ ਦਾ ਵੀ ਖ਼ਦਸ਼ਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਜ਼ਖ਼ਮੀ ਹੋਏ ਛੇ ਵਿਅਕਤੀਆਂ ਨੇ ਨੇੜਲੇ ਫ਼ੌਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਨ੍ਹਾਂ ਵਿੱਚ ਚਾਰ ਮਰਦ, ਇੱਕ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ। ਜ਼ਖਮੀਆਂ ਨੂੰ ਇਲਾਜ ਲਈ ਗੰਗਟੋਕ ਦੇ ਹਸਪਤਾਲ ਅਤੇ ਸੈਂਟਰਲ ਰੈਫਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।