ਕੁਸ਼ੀਨਗਰ ਵਿੱਚ ਘਰ ਨੂੰ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 6 ਦੀ ਮੌਤ 

ਕੁਸ਼ੀਨਗਰ, 15 ਜੂਨ : ਉਤਰ ਪ੍ਰਦੇਸ਼ ਵਿੱਚ ਇਕ ਘਰ ਨੂੰ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 6 ਦੀ ਮੌਤ ਹੋ ਗਈ। ਕੁਸ਼ੀਨਗਰ ਵਿੱਚ ਰਾਮਕੋਲਾ ਨਗਰ ਪੰਚਾਇਤ ਦੇ ਉਰਦਹਾ ਵਾਰਡ ਨੰਬਰ ਦੋ ਬਾਪੂ ਨਗਰ ਨਿਵਾਸੀ ਨਵਮੀ ਦੀ ਝੋਪੜੀ ਦੇ ਘਰ ਵਿੱਚ ਬੀਤੇ ਦੇਰ ਰਾਤ ਕਰੀਬ 12.30 ਵਜੇ ਸ਼ੱਕੀ ਹਾਲਤ ਵਿੱਚ ਅੱਗ ਲੱਗ ਗਈ। ਅੱਗ ਨਾਲ 5 ਮਸੂਮ ਬੱਚਿਆਂ ਸਮੇਤ ਉਸਦੀ ਪਤਨੀ ਦੀ ਮੌਤ ਹੋ ਗਈ। ਇਸ  ਘਟਨਾ ਦਾ ਪਤਾ ਚਲਦਿਆਂ ਹੀ ਐਸਪੀ ਤੇ ਡੀਐਮ ਨੇ ਪਿੰਡ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਪੁਲਿਸ ਨੇ 6 ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਰਾਮਕੋਲਾ ਥਾਣਾ ਖੇਤਰ ਦੇ ਉਰਦਹਾ ਪਿੰਡ ਵਾਸੀ ਸਰਯੁ ਖਟੀਕ ਦੇ ਦੋ ਬੇਟੇ ਹਨ। ਇਨ੍ਹਾਂ ਵਿੱਚੋਂ ਇਕ ਬੇਟਾ ਪਰਿਵਾਰ ਲੈ ਕੇ ਲੁਧਿਆਣਾ ਰਹਿੰਦਾ ਹੈ। ਦੂਜਾ ਨਵਮੀ ਆਪਣੀ 38 ਸਾਲਾ ਸੰਗੀਤਾ, ਬੇਟੀ ਅੰਕਿਤਾ (10), ਲਕਸ਼ਮੀਨ (9), ਰੀਤਾ (3), ਗੀਤਾ (2) ਅਤੇ ਇਕ ਸਾਲ ਦੇ ਬੇਟਾ ਬਾਬੂ ਨਾਲ ਪਿੰਡ ਵਿੱਚ ਰਹਿੰਦਾ ਸੀ। ਸਰਯੁ ਅਤੇ ਉਸਦੀ ਪਤਨੀ ਨਾਲ ਬਣੀ ਇਕ ਝੌਪੜੀ ਵਿੱਚ ਵੱਖ ਰਹਿੰਦੇ ਸਨ। ਵਿਅਕਤੀ ਨਵਮੀ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ। ਬੀਤੇ ਕੱਲ੍ਹ ਵੀ ਉਹ ਕਿਸੇ ਗੱਲ ਉਤੇ ਬਹਿਸ ਗਏ ਸਨ। ਪਤਨੀ ਨੇ ਬੀਤੇ ਕੱਲ੍ਹ ਖਾਣਾ ਨਹੀਂ ਬਣਾਇਆ। ਨਵਮੀ ਨੇ ਬੱਚਿਆਂ ਨੂੰ ਨਮਕ ਨਾਲ ਚਵਲ ਖਵਾ ਕੇ ਸਾਰਾ ਦਿਨ ਦਰਖਤ ਦੇ ਹੇਠ ਚਟਾਈ ਵਸਾ ਕੇ ਸੁੱਤਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 12 ਵਜੇ ਸੰਗੀਤਾ ਆਈ ਅਤੇ 12.30 ਵਜੇ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ, ਅੰਦਰ ਤੋਂ ਝੋਪੜੀ ਦਾ ਦਰਵਾਜਾ ਬੰਦ ਸੀ। ਪਿੰਡ ਵਾਲੀਆਂ ਨੇ ਅੱਗ ਨੂੰ ਬਝਾਉਣ ਦੀ ਕੋਸ਼ਿਸ਼ ਕੀਤੀ, ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ਉਤੇ ਕਾਬੂ ਪਾਇਆ।