ਧਨਬਾਦ ਵਿਚ ਰੇਲ ਫਾਟਕ 'ਤੇ 25000 ਵੋਲਟ ਬਿਜਲੀ ਦੀ ਤਾਰ ਡਿੱਗਣ ਕਾਰਨ 5 ਲੋਕਾਂ ਦੀ ਮੌਤ 

ਧਨਬਾਦ, 29 ਮਈ : ਹਾਵੜਾ-ਨਵੀਂ ਦਿੱਲੀ ਰੇਲ ਮਾਰਗ ਦੇ ਧਨਬਾਦ ਗੋਮੋ ਵਿਚਕਾਰ ਨਿਚਿਤਪੁਰ ਰੇਲ ਫਾਟਕ 'ਤੇ 25000 ਵੋਲਟ ਬਿਜਲੀ ਦੀ ਤਾਰ ਡਿੱਗਣ ਕਾਰਨ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਕਾਰਨ ਰੇਲ ਆਵਾਜਾਈ ਠੱਪ ਹੋ ਗਈ। ਕਾਲਕਾ ਤੋਂ ਹਾਵੜਾ ਜਾ ਰਹੀ ਡਾਊਨ ਨੇਤਾਜੀ ਐਕਸਪ੍ਰੈੱਸ ਨੂੰ ਤੇਤੁਲਮਾਰੀ ਸਟੇਸ਼ਨ 'ਤੇ ਰੋਕ ਦਿੱਤਾ ਗਿਆ। ਹਾਵੜਾ ਤੋਂ ਬੀਕਾਨੇਰ ਜਾ ਰਹੀ ਪ੍ਰਤਾਪ ਐਕਸਪ੍ਰੈਸ ਨੂੰ ਧਨਬਾਦ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਹੈ। ਰੇਲਵੇ ਅਧਿਕਾਰੀ ਅਤੇ ਰੇਲਵੇ ਡਾਕਟਰ ਸੜਕ ਰਾਹੀਂ ਘਟਨਾ ਸਥਾਨ ਲਈ ਰਵਾਨਾ ਹੋ ਗਏ ਹਨ। ਧਨਬਾਦ ਤੋਂ ਦੁਰਘਟਨਾ ਰਾਹਤ ਮੈਡੀਕਲ ਵੈਨ ਨੂੰ ਖੋਲ੍ਹਿਆ ਗਿਆ ਹੈ। ਬਿਜਲੀ ਦੀਆਂ ਤਾਰਾਂ ਨਾਲ ਕਈ ਲੋਕਾਂ ਦੇ ਝੁਲਸਣ ਦੀ ਵੀ ਖ਼ਬਰ ਹੈ।