ਮਹਿਸਾਨਾ ’ਚ ਉਸਾਰੀ ਵਾਲੀ ਥਾਂ ’ਤੇ ਜ਼ਮੀਨ ਧਸਣ ਨਾਲ 5 ਮਜ਼ਦੂਰਾਂ ਦੀ ਮੌਤ

ਗੁਜਰਾਤ, 12 ਅਕਤੂਬਰ 2024 : ਗੁਜਰਾਤ ਦੇ ਮਹਿਸਾਣਾ ਵਿੱਚ ਇੱਕ ਹਾਦਸੇ ਵਿੱਚ ਚੱਟਾਨ ਹੇਠਾਂ ਦੱਬਣ ਨਾਲ 7 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਕੁਝ ਹੋਰ ਫਸੇ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਇਹ ਹਾਦਸਾ ਜਸਲਪੁਰ ਨੇੜਲੇ ਪਿੰਡ ਵਿੱਚ ਵਾਪਰਿਆ, ਜਿੱਥੇ ਇੱਕ ਕੰਸਟਰੱਕਸ਼ਨ ਕੰਪਨੀ ਵਿੱਚ ਕੰਧ ਬਣਾਉਂਦੇ ਹੋਏ। ਇਹ ਹਾਦਸਾ ਮਹਿਸਾਣਾ ਜ਼ਿਲ੍ਹੇ ਦੇ ਕਾੜੀ ਤਾਲੁਕਾ ਦੇ ਪਿੰਡ ਜਸਲਪੁਰ ਨੇੜੇ ਵਾਪਰਿਆ, ਜਿੱਥੇ ਇੱਕ ਨਿੱਜੀ ਕੰਪਨੀ ਦੀ ਕੰਧ ਡਿੱਗਣ ਕਾਰਨ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਮੌਕੇ 'ਤੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਨਿਰਮਾਣ ਅਧੀਨ ਸਟੀਲ ਕੰਪਨੀ 'ਚ ਕੰਮ ਚੱਲ ਰਿਹਾ ਸੀ, ਜਦੋਂ ਅਚਾਨਕ ਜ਼ਮੀਨ ਖਿਸਕ ਗਈ। ਮੌਕੇ 'ਤੇ ਪੰਜ ਐਂਬੂਲੈਂਸਾਂ ਮੌਜੂਦ ਹਨ ਅਤੇ ਫਿਲਹਾਲ ਜੇਸੀਬੀ ਦੀ ਮਦਦ ਨਾਲ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮੇਹਸਾਣਾ ਜ਼ਿਲ੍ਹੇ ਦੇ ਐਸਪੀ ਡਾ. ਤਰੁਣ ਦੁੱਗਲ ਨੇ ਦੱਸਿਆ ਕਿ ਇੱਕ ਨਿੱਜੀ ਕੰਪਨੀ ਦਾ ਕੰਮ ਚੱਲ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ। ਸਾਰੀਆਂ ਟੀਮਾਂ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ। ਮਜ਼ਦੂਰ ਇੱਕ ਨਿੱਜੀ ਕੰਪਨੀ ਦੇ ਦੱਸੇ ਜਾਂਦੇ ਹਨ। ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।