ਗ੍ਰੇਟਰ ਨੋਇਡਾ 'ਚ ਡਰੀਮ ਵੈਲੀ ਪ੍ਰੋਜੈਕਟ ਦੀ ਉਸਾਰੀ ਵਾਲੀ ਥਾਂ ਲਿਫਟ ਡਿੱਗਣ ਨਾਲ 4 ਮਜ਼ਦੂਰਾਂ ਦੀ ਮੌਤ, ਪੰਜ ਦੀ ਹਾਲਤ ਗੰਭੀਰ

ਗ੍ਰੇਟਰ ਨੋਇਡਾ, 15 ਸਤੰਬਰ : ਗ੍ਰੇਟਰ ਨੋਇਡਾ 'ਚ ਡਰੀਮ ਵੈਲੀ ਪ੍ਰੋਜੈਕਟ ਦੀ ਉਸਾਰੀ ਵਾਲੀ ਥਾਂ 'ਤੇ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਉਸਾਰੀ ਵਾਲੀ ਥਾਂ 'ਤੇ ਲਿਫਟ ਡਿੱਗਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨੋਇਡਾ ਦੇ ਸੀਈਓ ਐਨਜੀ ਰਵੀ ਅਤੇ ਜ਼ਿਲ੍ਹਾ ਮੈਜਿਸਟਰੇਟ ਮਨੀਸ਼ ਕੁਮਾਰ ਵਰਮਾ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਜ਼ਿਲ੍ਹਾ ਹਸਪਤਾਲ ਪੁੱਜੇ। ਅਧਿਕਾਰੀ ਵੀ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬਿਲਡਰ ਇਸ ਪ੍ਰਾਜੈਕਟ 'ਚ 26 ਮੰਜ਼ਿਲਾ ਇਮਾਰਤ ਬਣਾ ਰਿਹਾ ਸੀ। ਹਾਦਸੇ ਤੋਂ ਬਾਅਦ ਅਮਨ-ਕਾਨੂੰਨ ਦੀ ਸਥਿਤੀ ਨੂੰ ਦੇਖਦਿਆਂ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੀ ਗਈ ਹੈ। ਗ੍ਰੇਟਰ ਨੋਇਡਾ ਵਿਚ ਆਮਰਪਾਲੀ ਬਿਲਡਰਜ਼ ਦੀ ਉਸਾਰੀ ਅਧੀਨ ਸਾਈਟ 'ਤੇ ਲਿਫਟ ਡਿੱਗਣ 'ਤੇ ਡੀਐੱਮ ਮਨੀਸ਼ ਵਰਮਾ ਨੇ ਕਿਹਾ ਕਿ ਨਿਰਮਾਣ ਅਧੀਨ ਜਗ੍ਹਾ 'ਤੇ ਹਾਦਸਾ ਹੋਇਆ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ... ਪੰਜ ਲੋਕਾਂ ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸਾਡੀ ਟੀਮ ਜ਼ਿਲ੍ਹਾ ਹਸਪਤਾਲ ਵਿਚ ਮੌਜੂਦ ਹੈ...ਸਾਡੇ ਅਧਿਕਾਰੀ ਵੀ ਸਾਈਟ 'ਤੇ ਮੌਜੂਦ ਹਨ। ਉੱਥੇ ਕੋਈ ਵੀ ਫਸਿਆ ਨਹੀਂ ਹੈ (ਨਿਰਮਾਣ ਵਾਲੀ ਥਾਂ)… ਸਾਰੇ ਜ਼ਖਮੀਆਂ ਦਾ ਸਹੀ ਇਲਾਜ ਕੀਤਾ ਜਾ ਰਿਹਾ ਹੈ ਤੇ ਜਾਂਚ ਚੱਲ ਰਹੀ ਹੈ।