ਮੰਗਲੁਰੂ ‘ਚ ਪਏ ਭਾਰੀ ਮੀਂਹ ਕਾਰਨ ਘਰ ਦੀ ਕੰਧ ਡਿੱਗਣ ਕਾਰਨ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

ਮੰਗਲੁਰੂ, 26 ਜੂਨ 2024 : ਕਰਨਾਟਕਾ ਦੇ ਜਿਲ੍ਹਾ ਮੰਗਲੁਰੂ ਦੇ ਕਟਾਰੂ ਮਦਨੀਨਗਰ ਪਿੰਡ ‘ਚ ਭਾਰੀ ਮੀਂਹ ਕਾਰਨ ਇੱਕ ਘਰ ਦੀ ਕੰਧ ਡਿੱਗਣ ਕਾਰਨ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਸ ਘਟਨਾਂ ਦੀ ਸੂਚਨਾਂ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਪਿੰਡ ਦੇ ਲੋਕਾਂ ਦੀ ਮੱਦਦ ਨਾਲ ਮਲਬੇ ਵਿੱਚੋਂ ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਆਏ ਭਾਰੀ ਮੀਂਹ ਕਾਰਨ ਸਵੇਰੇ ਤਕਰੀਬਨ 6:30 ਤੇ ਯਾਸਿਰ ਨਾਮ ਦੇ ਵਿਅਕਤੀ ਦੇ ਘਰ ਦੀ ਕੰਧ ਡਿੱਗ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਕੰਧ ਨੂੰ ਲੈ ਕੇ ਯਾਸਿਰ ਅਤੇ ਗੁਆਂਢੀਆਂ ਵਿਚਕਾਰ ਝਗੜਾ ਚੱਲ ਰਿਹਾ ਸੀ, ਕਿਉਂਕਿ ਕੰਧ ਯਾਸਿਰ ਦੇ ਘਰ ਦੇ ਨੇੜੇ ਬਣਾਈ ਗਈ ਸੀ। ਘਟਨਾਂ ਤੋਂ ਬਾਅਦ ਲਾਸ਼ਾਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਅਤੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰਦਿੱਤੀ ਗਈ ਹੈ।