ਸਿਲੰਡਰ ਫਟਣ ਕਾਰਨ ਦੋ ਮੰਜਿਲਾ ਘਰ ‘ਚ ਲੱਗੀ ਅੱਗ ਕਾਰਨ 4 ਬੱਚਿਆਂ ਦੀ ਮੌਤ 

ਚਕਾਰਤਾ, 07 ਅਪ੍ਰੈਲ : ਉਤਰਾਖੰਡ ਦੇ ਚਕਾਰਤਾ ਦੇ ਤਿਊਣੀ ਇਲਾਕੇ ਵਿੱਚ ਇੱਕ ਦੋ ਮੰਜਿਲਾ ਘਰ ‘ਚ ਸਿਲੰਡਰ ਫਟਣ ਕਾਰਨ ਲੱਗੀ ਅੱਗ ਕਾਰਨ 4 ਬੱਚਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਅਧਿਰਾ (2 ਸਾਲ 6 ਮਹੀਨੇ), ਸੌਜਲ (5 ਸਾਲ 6 ਮਹੀਨੇ), ਸਮ੍ਰਿਧੀ (9) ਅਤੇ ਸੋਨਮ (9) ਵਜੋਂ ਹੋਈ ਹੈ। ਅੱਗ ਤੇ ਕਾਬੂ ਪਾਉਣ ਲਈ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ ਵਿੱਚ ਪਾਣੀ ਘੱਟ ਹੋਣ ਕਰਕੇ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰਲਿਆ। ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਕਾਨ ਲੱਕੜੀ ਦਾ ਬਣਿਆ ਹੋਇਆ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਦੇ ਵਾਹਨਾਂ ਦੇ ਪੁਹੰਚਣ ਤੱਕ ਅੱਗ ਕਾਫੀ ਭਿਆਨਕ ਹੋ ਗਈ ਸੀ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਘਰ ਵਿਚ ਧੂੰਆਂ ਭਰ ਜਾਣ ਕਾਰਨ ਫਾਇਰ ਸਰਵਿਸ, ਸ਼ਧ੍ਰਢ ਤੇ ਪੁਲਿਸ ਨੂੰ ਰਾਹਤ ਤੇ ਬਚਾਅ ਕੰਮ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਪ੍ਰਸ਼ਾਸਨ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ।