ਉਨਾਵ ‘ਚ ਪੱਖੇ ਤੋਂ ਲੱਗੇ ਕਰੰਟ ਕਾਰਨ 4 ਬੱਚਿਆਂ ਦੀ ਮੌਤ

ਉਨਾਵ, 19 ਨਵੰਬਰ : ਯੂਪੀ ਦੇ ਉਨਾਵ ਵਿੱਚ ਐਤਵਾਰ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਬੱਚਿਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਬਾਰਾਸਾਗਰ ਦੇ ਪਿੰਡ ਲਾਲਮਨਖੇੜਾ ਵਿੱਚ ਸ਼ਾਮ 4 ਵਜੇ ਘਰ ਦੇ ਇੱਕ ਕਮਰੇ ਵਿੱਚ ਰੱਖੇ ਇੱਕ ਪੱਖੇ ‘ਚ ਕਰੰਟ ਆਉਣ ਕਾਰਨ 4 ਬੱਚੇ ਉਸਦੀ ਲਪੇਟ ਵਿੱਚ ਆ ਗਏ, ਜਿੰਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇਨ ਪੁੁੱਜੀ ਪੁਲਿਸ ਟੀਮ ਵੱਲੋਂ ਹਾਦਸੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਿੰਡ ਲਾਲਮਨਖੇੜਾ ਦੇ ਵਾਸੀ ਵਰਿੰਦਰ ਕੁਮਾਰ ਦੇ ਘਰ ਵਿੱਚ ਇੱਕ ਫਰਾਟਾ ਪੱਖਾ ਲੱਗਾ ਹੋਇਆ ਸੀ, ਜਿਸ ਵਿੱਚ ਬਿਜਲੀ ਦਾ ਕਰੰਟ ਆ ਗਿਆ, ਮਾਤਾ ਪਿਤਾ ਖੇਤ ਵਿੱਚ ਕੰਮ ਕਰਨ ਲਈ ਲਈ ਗਏ ਹੋਏ ਸਨ ਤੇ ਬੱਚੇ ਘਰ ਵਿੱਚ ਸਨ। ਖੇਡਦੇ ਹੋਏ ਇੱਕ ਬੱਚੇ ਦਾ ਪੱਖੇ ਨੂੰ ਹੱਥ ਲੱਗ ਗਿਆ, ਜਿਸ ਕਾਰਨ ਉਹ ਚੀਂਕਣ ਲੱਗਾ, ਜਿਸ ਤੋਂ ਬਾਅਦ ਦੂਸਰੇ ਖੇਡ ਰਹੇ ਬੱਚਿਆਂ ਨੇ ਉਸ ਨੂੰ ਬਚਾਉੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੀ ਲਪੇਟ ਵਿੱਚ ਆ ਗਏ ਅਤੇ ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਇਸ ਘਟਨਾਂ ਬਾਰੇ ਗੁਆਂਢੀਆਂ ਨੇ ਮ੍ਰਿਤਕ ਬੱਚਿਆਂ ਦੇ ਮਾਤਾ ਪਿਤਾ ਨੂੰ ਦੱਸਿਆ ਜਦੋਂ ਉਹ ਇਸ ਬਾਰੇ ਸੁਣਨ ਕੇ ਘਰ ਪਹੁੰਚੇ ਤਾਂ ਉਹ ਬੱਚਿਆਂ ਨੂੰ ਦੇਖ ਕੇ ਬੇਹੋਸ਼ ਹੋ ਗਏ। ਮ੍ਰਿਤਕ ਬੱਚਿਆਂ ਦੀ ਪਛਾਣ ਮਾਅੰਕ (9) ਹਿਮਾਂਸ਼ੀ (8), ਹਿਮਾਂਕ (6) ਅਤੇ ਮਾਨਸੀ (4) ਵਜੋਂ ਹੋਈ ਹੈ। ਚਾਰੇ ਬੱਚੇ ਸਕੇ ਭੈਣ ਭਰਾ ਸਨ। ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ। ਇਸ ਘਟਨਾਂ ਸਬੰਧੀ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਥਾਣਾ ਬਾਰਾਸਗਵਾਰ ਦੇ ਇੰਚਾਰਜ ਦਿਲੀਪ ਪਰਜਾਪਤੀ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਅਤੇ ਇਸ ਘਟਨਾਂ ਬਾਰੇ ਬਾਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰਦਿੱਤੀ ਗਈ ਹੈ।