ਨਾਂਦੇੜ ਵਿੱਚ ਸਰਕਾਰੀ ਹਸਪਤਾਲ ‘ਚ ਪਿਛਲ਼ੇ 24 ਘੰਟਿਆਂ ‘ਚ 12 ਨਵਜੰਮੇ ਬੱਚਿਆਂ ਸਮੇਤ 24 ਮੌਤਾਂ 

  • ਮੌਤਾਂ ਬਾਰੇ ਹੋਰ ਜਾਣਕਾਰੀ ਲੈਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ : ਮੁੱਖ ਮੰਤਰੀ ਸ਼ਿੰਦੇ
  • 24 ਨਿਰਦੋਸ਼ ਲੋਕਾਂ ਦੀ ਹੋਈ ਮੌਤ ਲਈ ਸੂਬੇ ਦੀ ਸਰਕਾਰ ਨੂੰ ਜ਼ਿੰਮੇਵਾਰ ਹੈ : ਸੁਪ੍ਰੀਆ ਸੁਲੇ 

ਨਾਂਦੇੜ, 02 ਅਕਤੂਬਰ : ਮਹਾਰਾਸ਼ਟਰ ਦੇ ਦੇ ਨਾਂਦੇੜ ਵਿੱਚ ਪਿਛਲ਼ੇ 24 ਘੰਟਿਆਂ ‘ਚ 12 ਨਵਜੰਮੇ ਬੱਚਿਆਂ ਸਮੇਤ 24 ਮੌਤਾਂ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਾਂਦੇੜ ਦੇ ਸ਼ੰਕਰ ਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਦਵਾਈਆਂ ਦੀ ਕਥਿਤ ਘਾਟ ਕਾਰਨ ਇਹ ਮੌਤਾਂ ਹੋਣ ਦਾ ਖਦਸਾ ਹੈ। ਜਦੋਂ ਕਿ ਹਸਪਤਾਲ ਦੇ ਡੀਨ ਨੇ ਇੰਨ੍ਹਾਂ ਮੌਤਾਂ ਲਈ ਹਸਪਤਾਲ ਦੇ ਵਿੱਚ ਦਵਾਈਆਂ ਅਤੇ ਸਟਾਫ ਦੀ ਘਾਟ ਹੋਣਾ ਦੱਸਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੂਬੇ ਦੇ ਕਈ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ ਹੋਣ ਦੇ ਕਾਰਨ ਦਵਾਈਆਂ ਦੀ ਉਡੀਕ ਵਿੱਚ ਹਨ। ਮਰੀਜਾਂ ਨੂੰ ਸਮੇਂ ਸਿਰ ਦਵਾਈਆਂ ਨਾ ਮਿਲਣ ਕਾਰਨ ਉਹ ਆਪਣੀਆਂ ਜਾਨਾਂ ਗੁਆ ਰਹੇ ਹਨ। ਇਹ ਵੀ ਰਿਪੋਰਟ ਹੈ ਕਿ ਕਈ ਹਸਪਤਾਲਾਂ ਨੇ ਦਵਾਈ ਸਪਲਾਈ ਕਰਨ ਵਾਲੀ ਕੰਪਨੀ ਹਾਫਕਾਨਿ ਇੰਸਟਚਿਊਟ ਤੋਂ ਖ੍ਰੀਦਣੀ ਬੰਦ ਕਰ ਦਿੱਤੀ ਹੈ। ਜਿਸ ਕਾਰਨ ਹਸਪਤਾਲਾਂ ਵਿੱਚ ਦਵਾਈ ਦੀ ਘਾਟ ਆਈ ਹੈ। ਡਾਕਟਰ ਵਾਕੋਡੇ ਨੇ ਖੁਲਾਸਾ ਕੀਤਾ ਕਿ ਪੂਰੇ ਮਹਾਰਾਸ਼ਟਰ ਵਿੱਚ ਦਵਾਈਆਂ ਦੀ ਖਰੀਦ ਲਈ ਜ਼ਿੰਮੇਵਾਰ ਹਾਫਕਾਈਨ ਇੰਸਟੀਚਿਊਟ ਨੇ ਸਾਰੇ ਰਾਜ-ਸੰਚਾਲਿਤ ਹਸਪਤਾਲਾਂ ਨੂੰ ਦਵਾਈਆਂ ਦੀ ਸਪਲਾਈ ਬੰਦ ਕਰ ਦਿੱਤੀ ਹੈ, ਜਿਸ ਨਾਲ ਅਧਿਕਾਰੀਆਂ ਲਈ ਮੁਸ਼ਕਲ ਵੀ ਵਧ ਗਈ ਹੈ। “ਪਰ, ਅਸੀਂ ਸਥਾਨਕ ਤੌਰ 'ਤੇ ਦਵਾਈਆਂ ਦਾ ਪ੍ਰਬੰਧਨ ਕਰਨ ਅਤੇ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਇਹ ਕਾਫ਼ੀ ਨਹੀਂ ਸੀ। ਕਿਉਂਕਿ ਇਹ 60-70 ਕਿਲੋਮੀਟਰ ਦੇ ਘੇਰੇ ਵਿਚ ਇਕਲੌਤਾ ਵੱਡਾ ਹਸਪਤਾਲ ਹੈ, ਇਸ ਲਈ ਸਾਡੇ ਕੋਲ ਭਾਰੀ ਬੋਝ ਹੈ ਅਤੇ ਸਾਡਾ ਮਨਜ਼ੂਰ ਬਜਟ ਸਥਾਨਕ ਤੌਰ 'ਤੇ ਦਵਾਈਆਂ ਖਰੀਦਣ ਲਈ ਕਾਫ਼ੀ ਨਹੀਂ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਡਾਕਟਰੀ ਸਹੂਲਤਾਂ ਦੀ ਘਾਟ ਅਤੇ ਸਹੀ ਇਲਾਜ ਨਾ ਹੋਣ ਕਾਰਨ ਮੌਤ ਹੋਈ ਹੈ। “ਮੇਰੇ ਨਵਜੰਮੇ ਬੱਚੇ ਨਾਲ ਚੰਗਾ ਇਲਾਜ ਨਹੀਂ ਕੀਤਾ ਗਿਆ ਅਤੇ ਸਪੱਸ਼ਟ ਤੌਰ 'ਤੇ ਇੱਥੇ ਡਾਕਟਰਾਂ ਅਤੇ ਮੈਡੀਕਲ ਸਹੂਲਤਾਂ ਦੀ ਘਾਟ ਹੈ। ਮੌਤਾਂ ਲਈ ਹਸਪਤਾਲ ਜ਼ਿੰਮੇਵਾਰ ਹੈ, ”ਮ੍ਰਿਤਕ ਦੇ ਇੱਕ ਪਰਿਵਾਰਕ ਮੈਂਬਰ ਨੇ ਕਿਹਾ।ਸਥਾਨਕ ਸੂਤਰਾਂ ਨੇ ਦੱਸਿਆ ਕਿ ਹਸਪਤਾਲ 'ਚ ਦਾਖਲ 70 ਹੋਰ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਬਾਰੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਹ ਮੌਤਾਂ ਬਾਰੇ ਹੋਰ ਜਾਣਕਾਰੀ ਲੈਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।  ਇਸ ਅਣਹੋਣੀ ਲਈ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਦੀ ਧੀ  ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੁਪ੍ਰਿਆ ਸੁਲੇ ਨੇ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਪੋਸਟ ਵਿੱਚ 24 ਨਿਰਦੋਸ਼ ਲੋਕਾਂ ਦੀ ਹੋਈ ਮੌਤ ਲਈ ਸੂਬੇ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਪੋਸਟ ਵਿੱਚ ਲਿਖਿਆ ਨਾਂਦੇੜ ਦੇ ਇੱਕ ਸਰਕਾਰੀ ਹਸਪਤਾਲ ‘ਚ ਪਿਛਲੇ 24 ਘੰਟਿਆਂ ਵਿੱਚ 12 ਨਵਜੰਮੇ ਬੱਚਿਆਂ ਸਮੇਤ 24 ਲੋਕਾਂ ਦੀ ਮੌਤ ਕਈ ਇਤਫਾਕ ਨਹੀਂ ਹੈ। ਇੰਨ੍ਹਾਂ ਹਰੇਕ ਮੌਤ ਦੀ ਡੂੰਘਾਈ ਨਾ ਜਾਂਚ ਹੋਣੀ ਚਾਹੀਦੀ ਹੈ। ਜੇਕਰ ਇੱਕ ਦਿਨ ਵਿੱਚ ਐਨੀਆਂ ਮੌਤਾਂ ਹੋਈਆਂ ਹਨ ਤਾਂ ਮੁੱਖ ਮੰਤਰੀ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਜਾਂਚ ਦੇ ਹੁਕਮ ਦੇਣਗੇ। ਉਨ੍ਹਾਂ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਲੋਕਾਂ ਦੀ ਜਾਨ ਐਨੀ ਸਸਤੀ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਲੋੜ ਹੈ ਅਤੇ ਰਾਜ ਦੇ ਸਬੰਧਿਤ ਮੰਤਰੀ ਦਾ ਅਸਤੀਫਾ ਵੀ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜਾ ਦੇਣ ਦੀ ਵੀ ਮੰਗ ਕੀਤੀ। 

01