ਵੈਸ਼ਾਲੀ ਜ਼ਿਲ੍ਹੇ ਵਿਚ ਭਿਆਨਕ ਸੜਕ ਹਾਦਸੇ ਵਿਚ 7 ਬੱਚਿਆਂ ਸਣੇ 15 ਲੋਕਾਂ ਦੀ ਮੌਤ

ਬਿਹਾਰ : ਵੈਸ਼ਾਲੀ ਜ਼ਿਲ੍ਹੇ ਵਿਚ ਬੀਤੀ ਦੇਰ ਸ਼ਾਮ ਭਿਆਨਕ ਸੜਕ ਹਾਦਸੇ ਵਿਚ 7 ਬੱਚਿਆਂ ਸਣੇ 15 ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਜ਼ਖਮੀ ਹੋਏ ਹਨ। ਤੇਜ਼ ਰਫਤਾਰ ਟੱਰਕ ਨੇ ਕਈ ਲੋਕਾਂ ਨੂੰ ਰੌਂਦ ਦਿੱਤਾ ਹੈ। ਜਾਣਕਾਰੀ ਮੁਤਾਬਕ ਹਾਜੀਪੁਰ-ਮਹਨਾਰ ਮੁੱਖ ਮਾਰਗ ‘ਤੇ ਦੇਸਰੀ ਥਾਣਾ ਖੇਤਰ ਵਿਚ ਨਯਾਗਾਂਵ ਟੋਲਾ ਕੋਲ ਇਹ ਹਾਦਸਾ ਵਾਪਰਿਆ ਹੈ। ਕੋਲ ਦੇ ਬ੍ਰਹਮਾਸਥਾਨ ਵਿਚ ਭੁਈਆਂ ਬਾਬਾ ਦੀ ਪੂਜਾ ਕਰਨ ਲਈ ਵੱਡੀ ਗਿਣਤੀ ਵਿਚ ਲੋਕ ਉਥੇ ਜਮ੍ਹਾ ਹੋਏ ਸਨ। ਉਸੇ ਦੌਰਾਨ ਤੇਜ਼ ਰਫਤਾਰ ਟਰੱਕ ਭੀੜ ਨੂੰ ਰੌਂਦਦੇ ਹੋਏ ਅੱਗੇ ਜਾ ਕੇ ਦਰੱਖਤ ਨਾਲ ਟਕਰਾ ਗਿਆ। ਟਰੱਕ ਚਾਲਕ ਨਸ਼ੇ ਵਿਚ ਸੀ। ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਤੇਜ਼ ਰਫਤਾਰ ਟਰੱਕ ਨਾਲ ਬੱਚਿਆਂ ਸਣੇ ਕਈ ਲੋਕਾਂ ਦੀ ਮੌਤ ਦੀ ਘਟਨਾ ਨਾਲ ਮੈਂ ਸਦਮੇ ਵਿਚ ਹਾਂ। ਮ੍ਰਿਤਕਾਂ ਦੇ ਪਰਿਵਾਰ ਮੈਂਬਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ ਤੇ ਉਨ੍ਹਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਜ਼ਖਮੀਆਂ ਦੇ ਇਲਾਜ ਦਾ ਨਿਰਦੇਸ਼ ਦਿੱਤੇ ਤੇ ਨਾਲ ਹੀ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀਵੀ ਕਾਮਨਾ ਕੀਤੀ। ਘਟਨਾ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮੱਚ ਗਈ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ ‘ਚ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਵਿੱਚ ਛੇ ਤੋਂ ਅੱਠ ਸਾਲ ਦੇ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਹ ਘਟਨਾ ਮਹਾਨਾਰ-ਹਾਜੀਪੁਰ ਮੁੱਖ ਮਾਰਗ ‘ਤੇ ਦੇਸਰੀ ਥਾਣਾ ਖੇਤਰ ਦੇ ਨਯਾਗਾਓਂ ਟੋਲਾ ਨੇੜੇ ਵਾਪਰੀ। ਇੱਕ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਬਸਤੀ ਵਿੱਚ ਜਾ ਵੜਿਆ। ਟਰੱਕ ਕਰੀਬ ਇੱਥੇ ਪੂਜਾ ਕਰ ਰਹੇ ਲੋਕਾਂ ‘ਤੇ ਚੜ੍ਹ ਗਿਆ। ਇਸ ਦੇ ਨਾਲ ਹੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਹੈ। ਦੂਜੇ ਪਾਸੇ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ।