ਯੂਪੀ ਦੇ ਸ਼ਾਹਜਹਾਨਪੁਰ ‘ਚ ਟਰੈਕਟਰ-ਟਰਾਲੀ ਪੁੱਲ ਤੋਂ ਹੇਠਾਂ ਡਿੱਗੀ, 13 ਲੋਕਾਂ ਦੀ ਮੌਤ, 20 ਜਖ਼ਮੀ

ਸ਼ਾਹਜਹਾਨਪੁਰ, 15 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਸਾਹਜਹਾਨਪੁਰ ਦੇ ਤਿਲਹਾਰ ਨਿਗੋਹੀ ਰੋਡ ਤੇ ਇੱਕ ਟਰੈਕਟਰ ਟਰਾਲੀ ਪੁੱਲ ਤੋਂ ਹੇਠਾਂ ਡਿੱਗਣ ਕਾਰਨ ਹੋਏ ਹਾਦਸੇ ‘ਚ 13 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਸਬੰਧੀ ਡੀਐਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਸਨੌਰਾ ਦੇ ਲੋਕ ਪਿੰਡ ਵਿੱਚ ਭਾਗਵਤ ਕਥਾ ਲਈ ਜਲ ਲੈਣ ਲਈ ਜਾ ਰਹੇ ਸਨ ਕਿ ਰੇਤਾ ਪੁਲ ਤੋਂ ਟਰੈਕਟਰ ਟਰਾਲੀ ਰੇਲਿੰਗ ਤੋੜਦੀ ਹੋਈ ਨਦੀ ਵਿੱਚ ਜਾ ਡਿੱਗੀ, ਟਰਾਲੀ ‘ਚ 35 ਦੇ ਕਰੀਬ ਲੋਕ ਸਵਾਰ ਸਨ, ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾਂ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਅਤੇ ਸਥਾਨਕ ਲੋਕ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਪੁਲਿਸ ਦੇ ਐਸ.ਪੀ. ਐਸ ਆਨੰਦ ਦੇ ਦੱਸੇ ਅਨੁਸਾਰ ਇਸ ਹਾਦਸੇ ‘ਚ 20 ਲੋਕ ਜਖ਼ਮੀ ਹੋਏ ਹਨ, ਜਿੰਨ੍ਹਾਂ ਨੂੰ ਇਲਾਜ ਲਈ ਸੀਐਚਸੀ ਭਰਤੀ ਕਰਵਾਇਆ ਗਿਆ ਹੈ ਅਤੇ ਜਿਲ੍ਹਾ ਹਸਪਤਾਲ ਨੂੰ ਵੀ ਇਸ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ‘ਚ ਜਿਆਦਾਤਰ ਔਰਤਾਂ ਅਤੇ ਬੱਚੇ ਹਨ।