ਛੱਤੀਸਗੜ੍ਹ 'ਚ ਟਰੱਕ ਅਤੇ ਪਿਕਅਪ ਵਿਚਕਾਰ ਹੋਈ ਟੱਕਰ ‘ਚ 4 ਬੱਚਿਆਂ ਸਮੇਤ 11 ਲੋਕਾਂ ਦੀ ਮੌਤ, 15 ਜਖ਼ਮੀ

ਰਾਏਪੁਰ, 24 ਫਰਵਰੀ : ਛੱਤੀਸਗੜ੍ਹ ਦੇ ਬਲੋਦਾਬਜ਼ਾਰ – ਭਾਟਪਾੜਾ ਰੋਡ ‘ਤੇ ਬੀਤੀ ਦੇਰ ਰਾਤ ਇੱਕ ਟਰੱਕ ਅਤੇ ਪਿਕਅਪ ਵਿਚਕਾਰ ਹੋਈ ਟੱਕਰ ‘ਚ 11 ਦੀ ਮੌਤ ਅਤੇ 15 ਲੋਕਾਂ ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਾਰੇ ਲੋਕ ਇੱਕੋ ਪਰਿਵਾਰ ਨਾਲ ਸਬੰਧਿਤ ਹਨ ਅਤੇ ਇਹ ਕਿਸੇ ਕੰਮ ਲਈ ਖਿਲੌਰਾ ਤੋਂ ਪਿੰਡ ਅਰਜੁਨੀ ਆਏ ਸਨ। ਮ੍ਰਿਤਕਾਂ ‘ਚ ਚਾਰ ਬੱਚੇ ਵੀ ਸ਼ਾਮਿਲ ਹਨ।  ਜਾਣਕਾਰੀ ਅਨੁਸਾਰ ਬਲੋਦਾਬਾਜ਼ਾਰ ਦੇ ਖਿਲੋਰਾ ਤੋਂ ਸਾਹੂ ਪਰਿਵਾਰ ਦੇ ਮੈਂਬਰ ਪਿਕਅੱਪ ਵਿੱਚ ਅਰਜੁਨੀ ਗਏ ਸਨ। ਉਹ ਦੇਰ ਰਾਤ ਵਾਪਸ ਪਰਤ ਰਹੇ ਸਨ। ਫਿਰ ਖਮਾਰੀਆ ਦੇ ਡੀਪੀਡਬਲਯੂਐਸ ਸਕੂਲ ਨੇੜੇ ਉਹਨਾਂ ਦੀ ਪਿਕਅੱਪ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿੱਕਅੱਪ ਦੇ ਪਰਖੱਚੇ ਉੱਡ ਗਏ। ਇਸ ਹਾਦਸੇ 'ਚ 4 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 15 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਤੋਂ ਇਲਾਵਾ ਨੇੜਲੇ ਹੋਰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਤਿੰਨਾਂ ਗੰਭੀਰ ਜ਼ਖਮੀਆਂ ਨੂੰ ਰਾਏਪੁਰ ਰੈਫਰ ਕਰ ਦਿੱਤਾ ਗਿਆ ਹੈ।