ਰੰਗਲਾ ਪੰਜਾਬ ਕਰਾਫ਼ਟ ਮੇਲਾ 'ਚ ਕਾਲਜਾਂ ਦੀਆਂ ਮੁਟਿਆਰਾਂ ਨੇ ਪਾਈ ਧਮਾਲ

ਪਟਿਆਲਾ, 01 ਮਾਰਚ : ਰੰਗਲਾ ਪੰਜਾਬ ਕਰਾਫ਼ਟ ਮੇਲਾ 'ਚ ਅੱਜ ਸ਼ੀਸ਼ ਮਹਿਲ ਦੇ ਵਿਹੜੇ ਪੰਜਾਬ ਦੀਆਂ ਮੁਟਿਆਰਾਂ ਨੇ ਗਿੱਧੇ, ਲੁੱਡੀਆਂ ਅਤੇ ਸਮੀ ਪਾ ਕੇ ਦਰਸ਼ਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਮੇਲਾ ਅਫ਼ਸਰ  ਕਮ- ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਦੀ ਅਗਵਾਈ ਵਿੱਚ ਮੇਲੇ 'ਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾ ਰਹੀ ਹੈ ਇਸੇ ਤਹਿਤ ਅੱਜ ਦਾ ਦਿਨ ਧੀਆਂ ਨੂੰ ਸਮਰਪਿਤ ਕੀਤਾ ਗਿਆ। ਸਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਅੱਜ ਦੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਲੋਕ ਨਾਚ ਸੰਮੀ, ਲੁੱਡੀ ਅਤੇ ਗਿੱਧੇ ਦੇ ਮੁਕਾਬਲੇ ਕਰਵਾਏ ਗਏ ਉਥੇ ਹੀ ਮਹਿੰਦੀ ਦਾ ਸਕੂਲਾਂ ਕਾਲਜਾਂ ਦਾ ਮੁਕਾਬਲਾ ਵੀ ਕਰਵਾਇਆ ਗਿਆ। ਗਿੱਧੇ ਦਾ ਮੁਕਾਬਲਾ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵੱਲੋਂ ਜਿੱਤਿਆ ਗਿਆ ਅਤੇ ਸਰਕਾਰੀ ਕਾਲਜ ਲੜਕੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੋਕ ਨਾਚ ਸੰਮੀ ਅਤੇ ਲੁੱਡੀ ਦੇ ਮੁਕਾਬਲੇ ਵਿਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਲੁੱਡੀ ਨੇ ਪਹਿਲਾ ਸਥਾਨ ਅਤੇ ਦੂਜੇ ਸਥਾਨ ਉੱਪਰ ਸਰਕਾਰੀ ਕਾਲਜ ਲੜਕੀਆਂ ਦੀ ਸੰਮੀ ਅਤੇ ਤੀਸਰਾ ਸਥਾਨ ਸਾਂਝੇ ਰੂਪ ਵਿੱਚ ਸਰਕਾਰੀ ਸਟੇਟ ਕਾਲਜ ਦੀ ਸੰਮੀ ਅਤੇ ਸਰਕਾਰੀ ਕਾਲਜ ਲੜਕੀਆਂ ਦੀ ਲੁੱਡੀ ਨੇ ਪ੍ਰਾਪਤ ਕੀਤਾ। ਮਹਿੰਦੀ ਦੇ ਮੁਕਾਬਲੇ ਵਿਚ ਸਰਕਾਰੀ ਸਟੇਟ ਕਾਲਜ ਦੀ ਸ਼ਿਵਾਨੀ ਨੇ ਪਹਿਲਾ ਸਥਾਨ, ਸ਼ਹਿਨਾਜ਼ ਅਤੇ ਹਰਪ੍ਰੀਤ ਕੌਰ ਨੇ ਦੂਜਾ ਅਤੇ ਦਮਨਪ੍ਰੀਤ ਕੌਰ ਮੁਲਤਾਨੀ ਮੱਲ ਮੋਦੀ ਕਾਲਜ ਅਤੇ ਹਰਪ੍ਰੀਤ ਕੌਰ ਸਰਕਾਰੀ ਆਈ ਟੀ ਆਈ ਲੜਕੀਆਂ ਪਟਿਆਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲਾਂ ਵਿੱਚ ਜਸਲੀਨ ਕੌਰ ਪਹਿਲਾ, ਹਰਸਿਮਰਨ ਚੀਮਾ ਨੇ ਦੂਸਰਾ ਅਤੇ ਚਾਂਦਨੀ ਤੇ ਸਿਮਰਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਜੱਜ ਦੀ ਭੂਮਿਕਾ ਵਿਚ ਡਾ ਨਵਪ੍ਰੀਤ ਕੌਰ, ਮੈਡਮ ਕਿਰਨ ਰੋਜ਼, ਪ੍ਰੋ ਰਣਜੀਤ ਕੌਰ, ਪ੍ਰੋ ਗੁਰਲੀਨ ਕੌਰ ਅਤੇ ਡਾ ਗੁਰ ਉਪਦੇਸ਼ ਜੀ ਨੇ ਹਾਜ਼ਰੀ ਲਗਵਾਈ। ਮੰਚ ਸੰਚਾਲਨ ਸੁਮਨ ਬਤਰਾ ਅਤੇ ਡਾ ਨਰਿੰਦਰ ਸਿੰਘ ਨੇ ਨਿਭਾਈ। ਮਹਿੰਦੀ ਮੁਕਾਬਲੇ ਸੁਪਰਵਾਈਜ਼ਰ ਹਿਨਾ ਦੀ ਅਗਵਾਈ ਹੇਠ ਕਰਵਾਏ ਗਏ।