ਪ੍ਰਕਾਸ਼ ਸਿੰਘ ਬਾਦਲ ਦੀ ਮੌਤ ‘ਤੇ ਯੋਗਾ ਕਲੱਬ ਰਾਏਕੋਟ ਵਲੋਂ ਦੁੱਖ ਦਾ ਪ੍ਰਗਟਾਵਾ

ਰਾਏਕੋਟ 28 ਅਪ੍ਰੈਲ (ਚਮਕੌਰ ਸਿੰਘ ਦਿਓਲ) : ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (95) ਦਾ ਬੀਤੇ ਕੱਲ੍ਹ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਦੇਹਾਂਤ ਹੋ ਗਿਆ। ਜਿਹਨਾਂ ਆਪਣੀ ਸੂਝ-ਬੂਝ, ਦੂਰਅੰਦੇਸ਼ੀ, ਨਿਮਰਤਾ ਤੇ ਸਾਦਗੀ ਨਾਲ 75 ਸਾਲ ਪੰਜਾਬ ਦੀ ਰਾਜਨੀਤੀ 'ਤੇ ਰਾਜ ਕਰਦਿਆਂ ਪੰਜਾਬ ਦੇ ਹੱਕ 'ਚ ਅਜਿਹੇ ਫੈਸਲੇ ਲਏ ਜਿਹਨਾਂ ਨੂੰ ਪੰਜਾਬ ਕਦੇ ਨਹੀਂ ਭੁੱਲ੍ਹੇਗਾਙ ਉਹਨਾਂ ਦੀ ਮੌਤ ਨਾਲ ਪੰਜਾਬ ਦੇ ਹਰ ਵਰਗ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਯੋਗਾ ਕਲੱਬ ਰਾਏਕੋਟ ਵਲੋਂ ਸ.ਬਾਦਲ ਜੀ ਦੀ ਆਤਮਾਂ ਦੀ ਸ਼ਾਂਤੀ ਲਈ 02 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈਙ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਡਾ. ਅਸ਼ੋਕ ਕੁਮਾਰ ਤੇ ਭਾਜਪਾ ਆਗੂ ਕੀਮਤੀ ਲਾਲ ਜੈਨ ਨੇ ਆਖਿਆ ਕਿ ਸ.ਪ੍ਰਕਾਸ਼ ਸਿੰਘ ਬਾਦਲ ਇੱਕ ਤਜੁਰਬੇਕਾਰ ਤੇ ਸੁਲਝੇ ਹੋਏ ਸਿਆਸਤਦਾਨ ਸਨ ਕਿਉਂਕਿ ਪੰਜਾਬ ਦੀ ਸਿਆਸਤ ਲਈ ਉਨ੍ਹਾਂ ਦੀ ਵੱਡੀ ਦੇਣ ਸੀ।ਸ.ਬਾਦਲ ਵਲੋਂ ਪੰਜਾਬ ਦੀ ਤਰੱਕੀ ਤੇ ਵਿਕਾਸ ‘ਚ ਪਾਏ ਵਡਮੁੱਲੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਉਨ੍ਹਾਂ ਆਖਿਆ ਕਿ ਸੂਬੇ ਨੂੰ ਬਾਬਾ ਬੋਹੜ ਦੇ ਸਦੀਵੀ ਵਿਛੋੜੇ ਨਾਲ ਵੱਡਾ ਝਟਕਾ ਲੱਗਿਆ ਹੈ।ਇਸ ਮੌਕੇ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਮੈਨੇਜਰ ਸੁਰਜੀਤ ਸਿੰਘ, ਭਾਜਪਾ ਆਗੂ ਰਾਜ ਕੁਮਾਰ ਰਾਜੂ, ਡਾ. ਹਰੀਸ਼ ਜੈਨ, ਸੁਰੇਸ਼ ਜੈਨ, ਚਮਨ ਸਿੰਘ, ਅਨਿਲ ਸ਼ਰਮਾਂ ਤੇ ਹੋਰ ਯੋਗਾ ਸਿੱਖਿਆਰਥੀ ਹਾਜ਼ਰ ਸਨਙ