ਸਿਵਲ ਹਸਪਤਾਲ ਵਿਖੇ ਮਨਾਇਆ ਵਿਸ਼ਵ ਫੂਡ ਸੇਫਟੀ ਦਿਵਸ

  • ਚੰਗਾ ਭੋਜਨ ਜਿੰਦਗੀਆਂ ਬਚਾਉਂਦਾ ਹੈ-ਡਾ. ਦਵਿੰਦਰਜੀਤ ਕੌਰ

ਫਤਿਹਗੜ੍ਹ ਸਾਹਿਬ 8 ਜੂਨ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ.ਬਲਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ, ਦੀ ਅਗਵਾਈ ਵਿੱਚ ਜਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਵਿਸਵ ਫੂਡ ਸੇਫਟੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾ.ਦਵਿੰਦਰਜੀਤ ਕੌਰ ਵੱਲੋਂ ਨੇ ਸਬੋਧਨ ਕਰਦਿਆ ਕਿਹਾ ਕਿ ਹਰੇਕ ਸਾਲ  ਆਮ ਲੋਕਾਂ ਵਿੱਚ ਸ਼ੁਧ ਭੋਜਨ ਖਾਣ ਅਤੇ ਫਾਸਟ ਫੂਡ ਤੋਂ ਦੂਰ ਰਹਿਣ ਸਬੰਧੀ ਜਾਗਰੂਕ ਕਰਨ  ਅਤੇ ਖਾਣ ਪੀਣ ਦੀਆਂ ਮਾੜੀਆਂ ਆਦਤਾ ਤੋਂ ਬਚਣ ਲਈ,  ਗਲਤ ਖਾਣ ਪੀਣ ਤੋਂ ਹੋਣ ਵਾਲੀਆਂ ਬਿਮਾਰੀਆਂ   ਉਨ੍ਹਾਂ ਦਾ ਇਲਾਜ ਕਰਨਾ ਅਤੇ ਮਨੁੱਖੀ ਸਿਹਤ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ  ਸਮਾਜ ਵਿੱਚ ਹਰੇਕ ਸਾਲ ਗੈਰ—ਸਿਹਤਮੰਦ ਭੋਜਨ ਖਾਣ ਕਰਕੇ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲੇ ਦਿਨ ਪ੍ਰਤੀ ਦਿਨ ਵੱਧ ਰਹੇ ਹਨ। ਗੈਰ—ਸਿਹਤਮੰਦ ਭੋਜਨ ਖਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਸ਼ਿਕਾਰ ਸਭ ਤੋਂ ਜਿਆਦਾ ਛੋਟੇ ਬੱਚੇ, ਗਰਭਵਤੀ ਔਰਤਾਂ, ਬਜੂਰਗ ਅਤੇ ਕਮਜੋਰ ਵਿਅਕਤੀ ਹੁੰਦੇ ਹਨ। ਗੈਰ—ਸਿਹਤਮੰਦ ਭੋਜਨ ਅਤੇ ਅਸ਼ੁੱਧ ਭੋਜਣ ਖਾਣ ਨਾਲ ਡਾਇਰੀਏ ਤੋ ਲੈ ਕੇ ਕੈਂਸਰ ਤੱਕ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਦੇ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ।  ਮਨੁੱਖ ਦੀ ਚੰਗੀ ਸਿਹਤ ਲਈ ਚੰਗਾ ਭੋਜਨ ਖਾਣਾ ਬਹੁਤ ਜਰੂਰੀ ਹੈ। ਸਾਨੂੰ ਤੰਦਰੁਸਤ ਰਹਿਣ ਹਰੀਆਂ ਸਬਜੀਆਂ, ਮੋਸਮੀ ਫਲ ਖਾਣੇ ਚਾਹੀਦੇ ਹਨ।  ਇਸ ਮੌਕੇ ਫੂਡ ਸੇਫਟੀ ਅਫਸਰ, ਮਹਿਕ ਸੈਣੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਖਾਦ ਪਦਾਰਥਾ ਦੀ ਗੁਣਵੰਤਾ ਦੀ ਜਾਂਚ ਲਈ ਟੀਮਾ ਦੌਆਰਾ ਸੈਪਲਿੰਗ ਕੀਤੀ ਜਾਂਦੀ ਹੈ ਅਤੇ ਮਿਲਾਵਟੀ ਚੀਜਾ  ਵੇਚਣ ਵਾਲਿਆ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ। ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੋਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਕਰਨੈਲ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਅਮਰਜੀਤ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ, ਸੁਨੀਲ ਕੁਮਾਰ ਅਤੇ ਆਮ ਲੋਕ ਹਾਜਰ ਸਨ।