ਡਿਪਟੀ ਕਮਿਸ਼ਨਰ ਵੱਲੋਂ ਨਵੀਂ ਉਦਯੋਗਿਕ ਨੀਤੀ ਸਬੰਧੀ ਵਰਕਸ਼ਾਪ 

ਫਰੀਦਕੋਟ, 17 ਅਪ੍ਰੈਲ : ਜਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਵੱਲੋਂ ਜਿਲ੍ਹੇ ਦੇ ਉਦਯੋਗਪਤੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਬਾਰੇ ਜਾਣੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪੀ ਸੀ.ਐਸ. ਮੈਡਮ ਤੁਸ਼ਿਤਾ ਗੁਲਾਟੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਵਰਕਸ਼ਾਪ ਮੌਕੇ ਉਦਯੋਗ ਅਤੇ ਕਮਰਸ ਵਿਭਾਗ, ਚੰਡੀਗੜ੍ਹ ਦੀ ਟੀਮ ਵੱਲੋਂ ਉਦਯੋਗਪਤੀਆਂ ਨੂੰ ਜਾਣਕਾਰੀ ਦਿੱਤੀ ਗਈ। ਚੰਡੀਗੜ੍ਹ ਤੋਂ ਪਹੁੰਚੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉੱਦਮੀ ਨਿਸ਼ਚਿੰਤ ਹੋ ਕੇ ਆਪਣੇ ਕਾਰੋਬਾਰ ਸਥਾਪਿਤ ਕਰਨ ਅਤੇ ਬਣਦੇ ਵਿੱਤੀ ਲਾਭਾਂ ਦਾ ਫਾਇਦਾ ਲੈਣ। ਇਸ ਵਰਕਸ਼ਾਪ ਵਿੱਚ ਉਦਯੋਗਪਤੀਆਂ ਵੱਲੋਂ ਆ ਰਹੀਆਂ ਮੁਸ਼ਕਲਾਂ ਸਬੰਧੀ ਉਠਾਏ ਗਏ ਸਵਾਲਾਂ ਦੇ ਸੰਤੁਸ਼ਟੀਜਨਕ ਉੱਤਰ ਵੀ ਦਿੱਤੇ ਗਏ। ਇਸ ਮੌਕੇ ਸ਼੍ਰੀ ਸੁਖਮੰਦਰ ਸਿੰਘ ਰੇਖੀ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਵੱਲੋਂ ਉੱਦਯੋਗਪਤੀਆਂ ਨੂੰ ਇਸ ਵਰਕਸ਼ਾਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਆ ਗਿਆ। ਵਰਕਸ਼ਾਪ ਵਿੱਚ ਪਹੁੰਚੇ ਸਾਰੇ ਉਦਯੋਗਪਤੀਆਂ ਅਤੇ ਅਧਿਕਾਰੀਆਂ ਦਾ ਸ਼੍ਰੀ ਵਿਸ਼ਾਲ ਗੋਇਲ, ਪ੍ਰਧਾਨ ਫੋਕਲ ਪੁਆਇੰਟ ਐਸੋਸਿਏਸ਼ਨ ਕੋਟਕਪੂਰਾ ਵੱਲੋਂ ਸਵਾਗਤ ਕੀਤਾ ਗਿਆ। ਵਰਕਸ਼ਾਪ ਵਿੱਚ ਉਦਯੋਗ ਅਤੇ ਕਮਰਸ ਵਿਭਾਗ ਤੋਂ ਆਏ ਸ਼੍ਰੀ ਰਾਹੁਲ ਗਰਗ (ਸਹਾਇਕ ਡਾਇਕੈਰਟਰ), ਸ਼੍ਰੀ ਬਲਬੀਰ ਸਿੰਘ (ਕੰਸਲਟੈਂਟ), ਸ਼੍ਰੀ ਸੰਜੀਵ ਚੌਧਰੀ, ਸ਼੍ਰੀ ਵਿਸ਼ਾਲ ਵਰਮਾ, ਸ਼੍ਰੀ ਦੀਪਕ ਡਿੰਮਰੀ ਵੱਲੋਂ ਵੱਖ-ਵੱਖ ਸਕੀਮਾਂ ਜਿਵੇਂ ਨਵੀਂ ਉਦਯੋਗਿਕ ਨੀਤੀ, ਜੈੱਡ , ਸੀ.ਡੀ.ਪੀ. ਸਕੀਮ, ਰਾਈਟ ਟੂ ਬਿਸਨਸ ਐਕਟ ਆਦਿ ਬਾਰੇ ਜਾਣੂ ਕਰਵਾਇਆ ਗਿਆ। ਆਖਰ ਵਿੱਚ ਕੋਟਕਪੂਰਾ ਫੋਕਲ ਪੁਆਇੰਟ ਦੇ ਮੈਂਬਰ ਸ਼੍ਰੀ ਅਕਾਸ਼ ਮਹੇਸ਼ਵਰੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਫੰਕਸ਼ਨਲ ਮੈਨੇਜਰ ਸ਼੍ਰੀ ਕੁਲਵੰਤ ਵਰਮਾ, ਸ਼੍ਰੀ ਦਮਨਪ੍ਰੀਤ ਸਿੰਘ ਸੋਢੀ ਉਦਯੋਗ ਅਫਸਰ ਅਤੇ ਸਮੂਹ ਸਟਾਫ ਹਾਜਰ ਸਨ।