ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਨੂੰ ਪਾਣੀ ਦੀ ਮਹਤੱਤਾ ਅਤੇ ਸਾਫ ਸੰਭਾਲ ਬਾਰੇ ਜਾਣੂ ਕਰਵਾਇਆ 

ਫਰੀਦਕੋਟ 10 ਨਵੰਬਰ : ਫਰੀਦਕੋਟ ਵਿਖੇ ਨਗਰ ਕੌਂਸਲ ਤੇ ਵਾਟਰ ਸਪਲਾਈ ਵਿਭਾਗ ਵੱਲੋਂ ਜਲ ਦੀਵਾਲੀ ਮੁਹਿੰਮ ਤਹਿਤ "ਔਰਤਾਂ ਲਈ ਪਾਣੀ ਅਤੇ ਪਾਣੀ ਲਈ ਔਰਤਾਂ" ਮੌਕੇ ਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਫਰੀਦਕੋਟ ਸ. ਅਮਰਇੰਦਰ ਸਿੰਘ ਨੇ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਨੂੰ ਪਾਣੀ ਦੀ ਮਹਤੱਤਾ ਅਤੇ  ਸਾਭ ਸੰਭਾਲ ਬਾਰੇ ਜਾਣੂ ਕਰਵਾਇਆ। ਕਾਰਜ ਸਾਧਕ ਅਫਸਰ ਨੇ ਔਰਤਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਸਭ ਤੋਂ ਵੱਧ ਪਾਣੀ ਨਾਲ ਸਿੱਧੇ ਤੌਰ ਤੇ ਜੁੜੀਆਂ ਹਨ। ਇਸ ਲਈ ਉਹ ਪਾਣੀ ਦੀ ਦੁਰਵਰਤੋਂ ਨਾ ਕਰਨ ਸਗੋਂ ਉਸ ਦੀ ਵਰਤੋਂ ਸੰਯਮ ਨਾਲ ਕਰਨ। ਉਹਨਾਂ ਮਹਿਲਾਵਾਂ ਨੂੰ ਪਾਣੀ ਦੀ ਟੈਸਟਿੰਗ ਬਾਰੇ ਵੀ ਜਾਣੂ ਕਰਵਾਇਆ ।ਇਸ ਮੁਹਿਮ ਤਹਿਤ ਔਰਤਾਂ ਨੂੰ ਪਾਣੀ ਦੀ ਸਾਭ ਸੰਭਾਲ ਅਤੇ ਉਸ ਦੀ ਮਹਤੱਤਾ ਬਾਰੇ ਜਾਗਰੂਕਤਾ ਕਰਨ ਲਈ ਟਰੀਟਮੈਂਟ ਪਲਾਂਟ ਦਾ ਦੌਰਾ ਕਰਵਾਇਆ ਗਿਆ ਅਤੇ ਪਾਣੀ ਨੂੰ ਸਾਫ ਕਰਨ ਦੀ ਵਿਧੀ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਰਕੇਸ਼ ਕੁਮਾਰ ਕੰਬੋਜ, ਮਿਊਂਸੀਪਲ ਇੰਜੀਨਿਅਰ ਨਗਰ ਕੌਂਸਲ ਫਰੀਦਕੋਟ, ਸ਼੍ਰੀ ਅੰਕੁਸ਼ ਕਪੂਰ, ਜੂਨੀਅਰ ਇੰਜੀਨੀਅਰ ਨਗਰ ਕੌਂਸਲ ਫਰੀਦਕੋਟ, ਸ਼੍ਰੀਮਤੀ ਕੁਲਜੀਤ ਕੌਰ ਉਪ-ਮੰਡਲ ਇੰਜੀਨੀਅਰ ਜਲ ਵਿਭਾਗ, ਸ੍ਰੀ ਜਸ਼ਨਦੀਪ ਸਿੰਘ, ਜੂਨੀਅਰ ਇੰਜੀਨੀਅਰ ਜਲ ਵਿਭਾਗ, ਨਗਰ ਕੌਂਸਲ, ਫਰੀਦਕੋਟ ਅਤੇ ਜਲ ਵਿਭਾਗ ਦੇ ਕਰਮਚਾਰੀ, ਸ਼੍ਰੀ ਸੁਖਮੰਦਰ ਸਿੰਘ ਸੀ.ਓ. ਅਤੇ ਸੈਲਫ ਹੈਲਪ ਗਰੁੱਪਾ ਦੀਆਂ ਔਰਤਾਂ ਹਾਜ਼ਰ ਸਨ।