ਕੀ ਕੇਂਦਰ ਸਰਕਾਰ ਲੋਕਾਂ ਨੂੰ ਮਾਰਨ ਵਾਲਿਆਂ ਬਾਰੇ ਕੁਝ ਕਰੇਗੀ ਜਾਂ ਨਹੀਂ? : ਰਾਜਾ ਵੜਿੰਗ 

ਲੁਧਿਆਣਾ, 9 ਅਗਸਤ 2024 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਵਿਸਤ੍ਰਿਤ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਮੁੱਦਾ ਸੰਸਦ ਵਿੱਚ ਵੀ ਉਠਾਇਆ ਗਿਆ ਸੀ। ਰਾਜਾ ਵੜਿੰਗ ਨੇ ਲਾਰੈਂਸ ਨੂੰ ਦੇਸ਼ ਦਾ ਅੱਤਵਾਦੀ ਕਿਹਾ। ਕੇਂਦਰ ਨੂੰ ਸਵਾਲ ਪੁੱਛਦਿਆਂ ਸੰਸਦ ਮੈਂਬਰ ਨੇ ਪੁੱਛਿਆ ਕਿ ਕੀ ਕੇਂਦਰ ਦੱਸ ਸਕਦਾ ਹੈ ਕਿ ਇਸ ਨੂੰ ਕਦੋਂ ਤੱਕ ਰੋਕਿਆ ਜਾਵੇਗਾ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਦਨ ਵਿੱਚ ਕਿਹਾ - ਉਹ ਦੇਸ਼ ਦੇ ਇੱਕ ਵੱਡੇ ਗੈਂਗਸਟਰ ਦੀ ਗੱਲ ਕਰਨਾ ਚਾਹੁੰਦੇ ਹਨ, ਜਿਸਦਾ ਨਾਮ ਲਾਰੈਂਸ ਬਿਸ਼ਨੋਈ ਅਤੇ ਉਸ ਦੀ ਦਹਿਸ਼ਤ ਪੂਰੇ ਦੇਸ਼ ਵਿੱਚ ਫੈਲੀ ਹੋਈ ਹੈ। ਇਸ ਸਮੇਂ ਉਹ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਲਾਰੈਂਸ ਨੇ ਵਿਸ਼ਵ ਪ੍ਰਸਿੱਧ ਕਲਾਕਾਰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਸਲਮਾਨ ਖਾਨ ਨੂੰ ਮਾਰ ਦੇਵੇਗਾ। ਅੱਜ ਪੰਜਾਬ ਵਿੱਚ ਉਸ ਦੀ ਦਹਿਸ਼ਤ ਸਿਖਰਾਂ ’ਤੇ ਹੈ। ਉਹ ਵਪਾਰੀਆਂ ਤੋਂ ਫਿਰੌਤੀ ਲੈਂਦਾ ਹੈ ਅਤੇ ਜੋ ਕੋਈ ਫਿਰੌਤੀ ਨਹੀਂ ਦਿੰਦਾ ਉਸਨੂੰ ਮਾਰ ਦਿੱਤਾ ਜਾਂਦਾ ਹੈ। ਉਸ ਦਾ ਇੰਟਰਵਿਊ ਕਰੀਬ 6 ਮਹੀਨੇ ਪਹਿਲਾਂ ਜੇਲ੍ਹ ਦੇ ਅੰਦਰੋਂ ਆਇਆ ਸੀ। ਅਸੀਂ ਰੌਲਾ ਵੀ ਪਾਇਆ ਅਤੇ ਹਾਈ ਕੋਰਟ ਨੇ ਖੁਦ ਨੋਟਿਸ ਲਿਆ। ਉਸ ਤੋਂ ਬਾਅਦ ਕੱਲ੍ਹ ਇਹ ਗੱਲ ਸਾਹਮਣੇ ਆਈ ਕਿ ਪੁਲਿਸ ਵਾਲਿਆਂ ਨੇ ਉਸ ਦੀ ਸੀ.ਆਈ.ਏ. (ਜਿੱਥੇ ਪੁੱਛਗਿੱਛ ਹੁੰਦੀ ਹੈ) ਦੇ ਇੱਕ ਵੱਡੇ ਚੈਨਲ ਵਿੱਚ ਇੰਟਰਵਿਊ ਲਈ। ਇੱਕ ਪੰਜਾਬ ਵਿੱਚ ਕਰਵਾਇਆ, ਦੂਜਾ ਰਾਜਸਥਾਨ ਵਿੱਚ। ਉਹ ਅਦਾਲਤ ਵਿਚ ਇਸ ਤਰ੍ਹਾਂ ਜਾਂਦਾ ਹੈ ਜਿਵੇਂ ਉਹ ਦੇਸ਼ ਦਾ ਗ੍ਰਹਿ ਮੰਤਰੀ ਹੋਵੇ। ਕੀ ਕੇਂਦਰ ਸਰਕਾਰ ਲੋਕਾਂ ਨੂੰ ਮਾਰਨ ਵਾਲਿਆਂ ਬਾਰੇ ਕੁਝ ਕਰੇਗੀ ਜਾਂ ਨਹੀਂ? ਉਹ ਹਰ ਰੋਜ਼ ਲੋਕਾਂ ਨੂੰ ਮਾਰਦਾ ਹੈ। ਇਹ ਸਰਕਾਰ ਦੇਸ਼ ਤੋਂ ਬਾਹਰ ਦੀ ਗੱਲ ਕਰਦੀ ਹੈ, ਦੇਸ਼ ਵਿੱਚ ਫੈਲੇ ਇਸ ਦਹਿਸ਼ਤ ਬਾਰੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਅਧੀਨ ਕੇਂਦਰੀ ਸਰਕਾਰ ਦੁਆਰਾ ਅਜਿਹੇ ਗੈਂਗਸਟਰ ਨੂੰ ਸੰਭਾਲਣ ‘ਚ ਹੋਈ ਅਣਗਹਿਲੀ ਦੀ ਨਿੰਦਾ ਕੀਤੀ। ਉਨ੍ਹਾਂ ਸਵਾਲ ਕੀਤਾ ਕਿ "ਕੀ ਸਾਡੀਆਂ ਸਭ ਤੋੰ ਸੁਰੱਖਿਅਤ ਜੇਲ੍ਹਾਂ ‘ਚ ਅਸੀਂ ਅਜਿਹੀ ਸੁਰੱਖਿਆ ਦਿੰਦੇ ਹਾਂ? ਜੇ ਲਾਰੈਂਸ ਬਿਸ਼ਨੋਈ ਜੇਲ੍ਹ ਦੀਆਂ ਕੰਧਾਂ ਵਿੱਚੋਂ ਅਜਿਹਾ ਆਤੰਕ ਫੈਲਾ ਸਕਦਾ ਹੈ ਤਾਂ ਫਿਰ ਅਸੀੰ ਸਮਾਜ ‘ਚ ਆਮ ਲੋਕਾਂ ਦੀ ਸੁਰੱਖਿਆ ਬਾਰੇ ਕੀ ਕਹਿ ਸਕਦੇ ਹਾਂ? ਪੰਜਾਬ ਦੇ ਲੋਕ ਹਰ ਰੋਜ਼ ਡਰ ਵਿੱਚ ਜੀਉਂਦੇ ਹਨ ਕਿਉਂ ਕਿ ਇਸ ਗੈਂਗਸਟਰ ਦਾ ਅਸਰ ਜੇਲ੍ਹ ਦੀਆਂ ਕੰਧਾਂ ਤੋਂ ਬਾਹਰ ਤੱਕ ਫੈਲਿਆ ਹੋਇਆ ਹੈ। ਇਹ ਸਮਾਂ ਹੈ ਕਿ ਕੇਂਦਰ ਸਰਕਾਰ ਇਸ ਖਤਰੇ ਨੂੰ ਖ਼ਤਮ ਕਰਨ ਲਈ ਫ਼ੈਸਲੇਕੁਨ ਕਦਮ ਚੁੱਕੇ। ਹਾਲੀਆ ਐਸਆਈਟੀ ਦੀ ਰਿਪੋਰਟ ਨੇ ਇਹ ਸਾਬਤ ਕੀਤਾ ਹੈ ਕਿ ਬਿਸ਼ਨੋਈ ਪੰਜਾਬ ਵਿੱਚ ਸੀਆਈਏ ਦੀ ਕਸਟਡੀ ਵਿੱਚ ਹੋਣ ਦੌਰਾਨ ਮੀਡੀਆ ਚੈੱਨਲਾਂ ਨੂੰ ਇੰਟਰਵਿਊ ਦੇ ਸਕਦਾ ਸੀ। ਇਹ ਇੰਟਰਵਿਊ ਸਿਰਫ਼ ਦੇਸ਼ ਦੀ ਸੁਰੱਖਿਆ ਢਾਂਚੇ ਦੀ ਅਸਫਲਤਾ ਨੂੰ ਉਜਾਗਰ ਨਹੀਂ ਬਲਕਿ ਜੇਲ੍ਹ  ਪ੍ਰਣਾਲੀ ’ਚ ਕੁਝ ਅਧਿਕਾਰੀਆਂ ਦੀ ਸਾਜ਼ਿਸ਼ ਬਾਰੇ ਵੀ ਗੰਭੀਰ ਸਵਾਲ ਉਠਾਉਂਦੀ ਹੈ। "ਭਾਰਤੀ ਜਨਤਾ ਪਾਰਟੀ ਵਾਲੀ ਕੇਂਦਰੀ ਸਰਕਾਰ ਕਦੋਂ ਜਾਗੇਗੀ ਤੇ ਇਸ ਸੁਰੱਖਿਆ ਦੇ ਮਾਮਲੇ ਨੂੰ ਗੰਭੀਰ ਲਵੇਗੀ ਅਤੇ ਕਦੋੰ ਸਿੱਧੂ ਮੂਸੇ ਵਾਲਾ ਅਤੇ ਹੋਰ ਲੋਕਾਂ ਨੂੰ ਬਿਸ਼ਨੋਈ ਦੇ ਆਤੰਕ ਤੋਂ ਇਨਸਾਫ਼ ਮਿਲੇਗਾ। ਸਰਕਾਰ ਨੂੰ ਜ਼ਰੂਰੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਅਪਰਾਧੀ ਨੈਟਵਰਕ ਨੂੰ ਨਾਸ਼ ਕੀਤਾ ਜਾ ਸਕੇ। ਅਖੀਰ ਵਿੱਚ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀਆਂ ਜੇਲ੍ਹਾਂ ਵਿਚ ਸੁਰੱਖਿਆ ਪ੍ਰਣਾਲੀ ਦਾ ਤੁਰੰਤ ਨਵੀਨੀਕਰਨ ਅਤੇ ਜਿਨ੍ਹਾਂ ਕਾਰਨ ਬਿਸ਼ਨੋਈ ਦੀ ਇੰਟਰਵਿਊ ਹੋਈ ਹੈ ਉਨ੍ਹਾਂ ਦੀ ਜਵਾਬਦੇਹੀ ਦੀ ਮੰਗ ਕਰੇ। " ਸਾਡਾ ਦੇਸ਼ ਅਜਿਹੇ ਗੈਂਗਟਰਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਜੋ ਜੇਲ੍ਹਾਂ ‘ਚ ਹੋਣ ਦੇ ਬਾਵਜੂਦ ਵੀ ਆਪਣੀਆਂ ਗੈਂਗਾਂ ਚਲਾਉਂਦੇ ਹਨ ਅਜਿਹੇ ਅਨਸਰਾਂ ‘ਤੇ ਤੁਰੰਤ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।