ਨਸ਼ਾ ਤਸਕਰ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ 50 ਗ੍ਰਾਮ ਹੈਰੋਇਨ ਸਮੇਤ ਅਤੇ ਕਾਰ ਆਈ-20 ਸਮੇਤ ਕੀਤਾ ਗ੍ਰਿਫਤਾਰ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਜਨਵਰੀ : ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਨੇ ਸ੍ਰੀ ਜਸਕਰਨ ਸਿੰਘ ਏ.ਡੀ.ਜੀ.ਪੀ. ਰੂਪਨਗਰ ਰੇਂਜ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 01 ਹੈਰੋਇਨ ਸਮਗਲਰ ਨੂੰ 50 ਗ੍ਰਾਮ ਹੈਰੋਇਨ ਅਤੇ ਕਾਰ ਨੰਬਰੀ ਐਚ.ਆਰ 03 ਈਐਮਪੀ-2269 ਮਾਰਕਾ ਆਈ-20 ਰੰਗ ਚਿੱਟਾ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਤੀ 02/03.01.2024 ਦੀ ਦਰਮਿਆਨੀ ਰਾਤ ਨੂੰ ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਐਸ.ਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਬੈਰਮਪੁਰ ਭਾਗੋਮਾਜਰਾ ਤੋ ਪਿੰਡ ਮੌਜਪੁਰ ਸਾਈਡ ਤੇ ਜਾਂਦੀ ਸੜਕ ਤੇ ਨਾਕਾਬੰਦੀ ਦੌਰਾਨ ਇਕ ਕਾਰ ਨੰਬਰੀ ਉਕਤ ਪਿੰਡ ਬੈਰਮਪੁਰ ਭਾਗੋਮਾਜਰਾ ਸਾਈਡ ਤੋ ਪਿੰਡ ਮੌਜਪੁਰ ਸਾਈਡ ਨੂੰ ਆਉਦੇ ਹੋਏ ਨੂੰ ਟਾਰਚ ਦੀ ਲਾਈਟ ਨਾਲ ਰੁਕੱਣ ਦਾ ਇਸ਼ਾਰਾ ਕੀਤਾ ਜਿਸਦੇ ਡਰਾਇਵਰ ਨੇ ਅੱਗੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਆਪਣੀ ਕਾਰ ਸੱਜੇ ਪਾਸੇ ਖਤਾਨਾਂ ਵੱਲ ਨੂੰ ਮੌੜ ਦਿੱਤੀ ਜੋ ਅੱਗੇ ਜਾ ਕੇ ਕਰੀਬ 10 ਕਰਮ ਤੇ ਖਤਾਨਾਂ ਵਿਚ ਨਾਲੇ ਵਿਚ ਡਿੱਗ ਗਈ ਅਤੇ ਬੰਦ ਹੋ ਗਈ। ਐਸ.ਆਈ. ਸੁਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਇੱਕ ਦਮ ਹੁਸ਼ਿਆਰੀ ਨਾਲ ਉਕੱਤ ਕਾਰ ਦੇ ਚਾਲਕ ਨੂੰ ਖਤਾਨਾਂ ਵਿਚੋ ਹੀ ਕਾਬੂ ਕੀਤਾ ਅਤੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਨਾ ਨਾਮ ਜਤਿੰਦਰ ਸਿੰਘ ਛੋਟਾ ਪੁੱਤਰ ਪਾਲ ਸਿੰਘ ਵਾਸੀ ਬੈਰਮਪੁਰ ਭਾਗੋਮਾਜਰਾ ਥਾਣਾ ਸੋਹਾਣਾ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਸਿਆ ਅਤੇ ਕਾਰ ਨੰਬਰੀ ਐਚ.ਆਰ 03 ਈਐਮਪੀ-2269 ਮਾਰਕਾ ਆਈ-20 ਰੰਗ ਚਿੱਟਾ ਦੀ ਤਲਾਸ਼ੀ ਲੈਣ ਪਰ ਕਾਰ ਦੀ ਅਗਲੀ ਦੋਨੋ ਸੀਟਾ ਵਿਚਾਰਕ ਗੇਅਰ ਬਾਕਸ ਕੋਲੋ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸਦੇ ਖਿਲਾਫ ਮੁਕੱਦਮਾ ਨੰਬਰ 04 ਮਿਤੀ 03.01.2024 ਅ/ਧ 21/61/85 ਐਨ.ਡੀ.ਪੀ.ਐਸ.ਐਕਟ ਥਾਣਾ ਸੋਹਾਣਾ ਦਰਜ ਰਜਿਸ਼ਟਰ ਕਰਵਾਇਆਂ ਗਿਆ ਅਤੇ ਦੋਸ਼ੀ ਜਤਿੰਦਰ ਸਿੰਘ ਉਰਫ ਛੋਟਾ ਉਕਤ ਨੂੰ ਗ੍ਰਿਫਤਾਰ ਕੀਤਾ । ਦੋਸ਼ੀ ਜਤਿੰਦਰ ਸਿੰਘ ਉਰਫ ਛੋਟਾ ਖਿਲਾਫ ਪਹਿਲਾ ਵੀ ਕਤੱਲ, ਲੜਾਈ ਝਗੜ੍ਹਾ, ਅਸਲਾ ਐਕਟ, ਲੂਟਾ ਖੋਹਾਂ ਦੇ ਕਈ ਸੰਗੀਨ ਪਰਚੇ ਦਰਜ ਹਨ। ਦੋਸ਼ੀ ਨੂੰ ਅੱਜ ਅਦਾਲਤ ਮੋਹਾਲੀ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜੋ ਪੁਲਿਸ ਰਿਮਾਡ ਅਧੀਨ ਹੈ। ਦੋਸ਼ੀ ਪਾਸੋ ਪੁੱਛਗਿਛ ਕੀਤੀ ਜਾਵੇਗੀ ਕਿ ਉਹ ਇਹ ਹੈਰੋਇਨ ਕਿਥੋ ਲੈ ਕੇ ਆਇਆਂ ਸੀ ਅਤੇ ਅੱਗੇ ਕਿਸ ਕਿਸ ਨੂੰ ਵੇਚਣੀ ਸੀ।