ਨੇੜ- ਭਵਿੱਖ 'ਚ ਲੱਗਣ ਵਾਲੇ ਦਿੱਲੀ ਮੋਰਚੇ ਲਈ ਪਿੰਡ - ਪਿੰਡ ਤਿਆਰੀ ਮੁਹਿੰਮ  ਦਾ ਆਗਾਜ਼ - ਦਸਮੇਸ਼ ਯੂਨੀਅਨ 

ਮੁੱਲਾਂਪੁਰ ਦਾਖਾ, 25 ਦਸੰਬਰ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ:) ਜਿਲ੍ਹਾ ਲੁਧਿਆਣਾ ਦੀ ਜਿਲ੍ਹਾ  ਕਾਰਜਕਾਰੀ ਕਮੇਟੀ ਦੇ ਅਹਿਮ ਫੈਸਲੇ ਦੀ ਰੌਸ਼ਨੀ ਵਿੱਚ, ਨੇੜ ਭਵਿੱਖ ਵਿੱਚ ਕੇਂਦਰ ਦੀ ਫਿਰਕੂ ਫਾਸ਼ੀ ਤੇ ਕਿਸਾਨ- ਮਜ਼ਦੂਰ ਵਿਰੋਧੀ ਜ਼ਾਲਮ ਮੋਦੀ ਹਕੂਮਤ ਵਿਰੁੱਧ ਲੱਗਣ ਵਾਲੇ ਦਿੱਲੀ ਮੋਰਚੇ ਦੀ ਸੰਜੀਦਾ ਤੇ ਵੱਡੀ ਤਿਆਰੀ ਵਜੋਂ ਅੱਜ ਤੋਂ ਪਿੰਡ- ਪਿੰਡ ਜਨਤਕ ਮੁਹਿੰਮ ਵਿੱਢ ਦਿੱਤੀ ਗਈ ਹੈ। ਵਰਨਯੋਗ ਹੈ ਕਿ ਦਿੱਲੀ ਮੋਰਚਾ ਹੇਠ ਲਿਖੀਆਂ 

ਮੁੱਖ ਮੰਗਾਂ 'ਤੇ ਕੇਂਦਰਿਤ ਕੀਤਾ ਜਾਵੇਗਾ :-
1. 8 ਦਸੰਬਰ 2021 ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਨਾਲ ਹੋਏ ਕੇਂਦਰ ਸਰਕਾਰ ਦੇ ਸਮਝੌਤੇ 'ਚ ਮੰਨੀ ਹੋਈ ਮੰਗ ਮੁਤਾਬਕ 23 ਫਸਲਾਂ ਦੀ ਐਮ.ਐਸ.ਪੀ. ਦੀ ਗਰੰਟੀ ਵਾਲਾ ਤੇ ਦਾਣਾ-ਦਾਣਾ ਖਰੀਦਣ ਨੂੰ ਯਕੀਨੀ ਬਣਾਉਣ ਵਾਲਾ ਕਾਨੂੰਨ ਬਣਾਇਆ ਜਾਵੇ। 
2.ਦਿੱਲੀ ਮੋਰਚੇ ਦੌਰਾਨ ਅਤੇ ਇਸ ਤੋਂ ਪਿੱਛੋਂ ਅੱਜ ਤੱਕ ਕਿਸਾਨਾਂ ਸਿਰ ਬਣਾਏ ਸਾਰੇ ਕੇਂਦਰੀ/ ਸੂਬਾਈ ਪੁਲਿਸ ਕੇਸ ਬਿਨਾਂ ਕਿਸੇ ਦੇਰੀ ਤੋਂ ਖਾਰਜ ਕੀਤੇ ਜਾਣ। 
3. ਲਖੀਮਪੁਰ ਖੀਰੀ ਕਤਲ ਕਾਂਡ ਦੇ ਮੁੱਖ ਸਾਜਿਸ਼ਕਾਰ ਅਜੇ ਮਿਸ਼ਰਾ ਟੈਨੀ (ਕੇਦਰੀ ਗ੍ਰਹਿ ਰਾਜ ਮੰਤਰੀ) ਨੂੰ ਫੌਰੀ ਬਰਖਾਸਤ ਕਰਕੇ ਗ੍ਰਫਤਾਰ ਕੀਤਾ ਜਾਵੇ।   
4. ਦੇਸ਼ ਭਰ ਦੇ ਕਿਸਾਨਾਂ- ਮਜ਼ਦੂਰਾਂ ਸਿਰ ਚੜ੍ਹੇ 13 ਲੱਖ ਕਰੋੜ ਰੁ: ਦੇ ਸਾਰੇ ਬੈਂਕਾਂ ਦੇ ਕਰਜਿਆਂ 'ਤੇ ਲਕੀਰ ਮਾਰੀ ਜਾਵੇ। 
5. ਪਰਾਲੀ ਪ੍ਰਬੰਧਨ ਲਈ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਰੋਸ਼ਨੀ ਵਿੱਚ ਪ੍ਰਤੀ ਏਕੜ ਪੂਰੇ ਮੁਆਵਜੇ ਦੀ ਅਦਾਇਗੀ ਕੀਤੀ ਜਾਵੇ
 6. ਚਿੱਪ ਵਾਲੇ ਕਾਰਪੋਰੇਟੀ ਸਮਾਰਟ ਬਿਜਲੀ ਮੀਟਰ ਬੰਦ ਕਰਕੇ ਪਹਿਲੇ ਇਲੈਕਟਰੋਨਿਕ ਮੀਟਰ ਹੀ ਚਾਲੂ ਰੱਖੇ ਜਾਣ ਤੇ ਬਿਜਲੀ ਦਾ ਨਿੱਜੀਕਰਨ ਬੰਦ ਕੀਤਾ ਜਾਵੇ।
7. ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਦਸ ਹਜ਼ਾਰ  ਰੁ: ਪ੍ਰਤੀ ਮਹੀਨਾ ਪੈਨਸ਼ਨ (60 ਸਾਲ ਦੀ ਆਯੂ ਹੋਣ 'ਤੇ)ਲਾਜਮੀ ਚਾਲੂ ਕੀਤੀ ਜਾਵੇ। 
ਅੱਜ ਪਿੰਡ ਪੰਡੋਰੀ ਵਿਖੇ ਭਰਵਾਂ ਕਿਸਾਨ -ਮਜ਼ਦੂਰ ਇਕੱਠ ਕੀਤਾ ਗਿਆ। ਜਿਸ ਨੂੰ ਜੱਥੇਬੰਦੀ ਦੇ ਆਗੂਆਂ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ,ਵਿਜੇ ਕੁਮਾਰ ਪੰਡੋਰੀ ,ਡਾਕਟਰ ਗੁਰਮੇਲ ਸਿੰਘ ਕੁਲਾਰ, ਗੁਰਸੇਵਕ ਸਿੰਘ ਸੋਨੀ ਸਵੱਦੀ, ਕਵੀਸਰ ਰਾਮ ਸਿੰਘ ਹਠੂਰ, ਲੋਕ ਗਾਇਕ ਭਰਪੂਰ ਸਿੰਘ ਗੁਜਰਵਾਲ ਨੇ ਉਚੇਚੇ ਤੌਰ ਤੇ ਸੰਬੋਧਨ ਕੀਤਾ। ਆਗੂਆਂ ਨੇ ਐਲਾਨ ਕੀਤੇ ਕਿ ਜੇਕਰ ਉਪਰੋਕਤ 8 ਦਸੰਬਰ 2021 ਦੇ ਲਿਖਤੀ  ਸਮਝੌਤੇ ਵਾਲੀਆਂ ਮੰਨੀਆਂ ਮੰਗਾਂ ਕੇਂਦਰ ਨੇ ਫੌਰੀ ਨਾ ਲਾਗੂ ਕੀਤੀਆਂ ਅਤੇ ਨਵੀਆਂ ਅਹਿਮ ਮੰਗਾਂ ਨਾ ਮੰਨੀਆਂ, ਤਾਂ 2020-21 ਵਾਲੇ ਦਿੱਲੀ ਮੋਰਚੇ ਤੋਂ ਵੀ ਭਾਰੀ ਨਵਾਂ ਦਿੱਲੀ ਮੋਰਚਾ ਲੱਗੇਗਾ, ਜਿਸ ਦੇ ਸਿੱਟਿਆਂ ਦੀ ਜੁੰਮੇਵਾਰੀ ਕੇਵਲ ਤੇ ਕੇਵਲ ਕੇਂਦਰ ਸਰਕਾਰ ਸਿਰ ਹੋਵੇਗੀ। ਇਸ ਤੋਂ ਇਲਾਵਾ ਪਿੰਡ ਪੰਡੋਰੀ ਦੀ ਇਕਾਈ ਨੂੰ ਮੁੜ- ਜੱਥੇਬੰਦ ਕਰਦਿਆਂ ਨਵੀਂ ਚੋਣ ਕੀਤੀ ਗਈ, ਜਿਸ ਵਿੱਚ ਸਰਬ ਸੰਮਤੀ ਨਾਲ ਨੰਬਰਦਾਰ ਮਨਮੋਹਣ ਸਿੰਘ ਨੂੰ ਸਰਪ੍ਰਸਤ, ਜਗਮੋਹਣ ਸਿੰਘ ਗੋਲਡੀ ਨੂੰ ਪ੍ਰਧਾਨ,ਬਲਦੇਵ ਸਿੰਘ ਖਾਲਸਾ ਨੂੰ ਮੀਤ ਪ੍ਰਧਾਨ , ਬਲਵੀਰ ਸਿੰਘ ਸਕੱਤਰ, ਪ੍ਰਿਤਪਾਲ ਸਿੰਘ ਸਹਾਇਕ ਸਕੱਤਰ, ਵਿਜੇ ਕੁਮਾਰ ਪੰਡੋਰੀ ਨੂੰ ਖਜ਼ਾਨਚੀ, ਦਰਸ਼ਨ ਸਿੰਘ ਨੂੰ ਕਮੇਟੀ ਮੈਂਬਰ ਸਮੇਤ 15 ਮੈਂਬਰੀ ਪਿੰਡ ਕਮੇਟੀ ਨਿਯੁਕਤ ਕੀਤੀ ਗਈ। ਅਗਲੇ ਪੜਾਅ 'ਤੇ ਪਿੰਡ ਖੰਜਰਵਾਲ ਵਿਖੇ ਵੱਡੀ ਕਿਸਾਨ -ਮਜ਼ਦੂਰ ਮੀਟਿੰਗ ਕੀਤੀ ਗਈ, ਜਿਸ ਨੂੰ ਉਪਰੋਕਤ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ ਅਤੇ ਅੰਤ 'ਚ ਕਿਸਾਨ ਆਗੂ ਅਮਰਜੀਤ ਸਿੰਘ ਖੰਜਰਵਾਲ ਨੇ ਸਮੂਹ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਜਥੇਬੰਦੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦੁਆਇਆ। ਅੱਜ ਦੇ ਕਾਫਲੇ 'ਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸਵੱਦੀ, ਗੁਰਦੀਪ ਸਿੰਘ ਸਵੱਦੀ, ਨਰਪਿੰਦਰ ਸਿੰਘ ਸਵੱਦੀ ,ਪਰਮਜੀਤ ਸਿੰਘ ਤਲਵੰਡੀ, ਹਰਵਿੰਦਰ ਸਿੰਘ ਤਲਵੰਡੀ, ਗੁਰਪਾਲ ਸਿੰਘ ਤਲਵੰਡੀ ,ਸ਼ਿੰਦਰ ਸਿੰਘ ਕੁਲਾਰ, ਬਹਾਦਰ ਸਿੰਘ ਕੁਲਾਰ ,ਅੰਗਰੇਜ਼ ਸਿੰਘ ਕੁਲਾਰ ਖਾਸ ਤੌਰ ਤੇ ਸ਼ਾਮਿਲ ਸਨ।