ਪਿੰਡ ਪੰਡੋਰੀ ਵਿਖੇ ਯੁਵਾ ਕੇਂਦਰ ਵਲੋਂ ਪਿੰਡ ਅਤੇ ਕਲਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ

ਮਹਿਲ ਕਲਾਂ 19 ਦਸੰਬਰ (ਗੁਰਸੇਵਕ ਸਿੰਘ ਸਹੋਤਾ,ਭੁਪਿੰਦਰ ਸਿੰਘ ਧਨੇਰ) : ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਪਿੰਡ ਅਤੇ ਕਲਸਟਰ ਪੱਧਰੀ ਖੇਡ ਮੁਕਾਬਲੇ ਭਾਈ ਘਨੱਈਆ ਜੀ ਸੇਵਾਦਾਰ ਗਰੁੱਪ ਪੰਡੋਰੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਗੋਗੀ ਜੌਹਲ ਨੇ ਸ਼ਿਰਕਤ ਕੀਤੀ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਖੇਡਾਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਦਿਆਂ ਹਨ। ਜਿਲਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਵਲੋਂ ਨੌਜਵਾਨਾਂ ਨੂੰ ਓਹਨਾ ਦੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਲਈ ਵੱਖ ਵੱਖ ਸਮੇਂ ਤੇ ਖੇਡ ਮੁਕਾਬਲੇ, ਯੂਥ ਪਾਰਲੀਮੈਂਟ, ਸੱਭਿਆਚਾਰਕ ਮੇਲੇ ਆਦਿ ਕਰਵਾਏ ਜਾਂਦੇ ਹਨ। ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਨੇ ਕਿਹਾ ਕਿ ਇਹਨਾਂ ਖੇਡ ਮੁਕਾਬਲਿਆਂ ਦੇ ਮਕਸਦ ਨੌਜਵਾਨਾਂ ਵਿਚ ਖੇਡ ਭਾਵਨਾ ਅਤੇ ਤੰਦਰੁਸਤੀ ਬਰਕਰਾਰ ਰੱਖਣਾ ਹੈ। ਓਹਨਾ ਕਿਹਾ ਕਿ ਇਹਨਾਂ ਖੇਡ ਮੁਕਾਬਲਿਆਂ ਦਾ ਉਦੇਸ਼ ਰਵਾਇਤੀ ਖੇਡਾਂ ਜੋ ਕੀਤੇ ਨਾ ਕੀਤੇ ਅਲੋਪ ਹੋਣ ਦੀ ਕਗਾਰ ਉਤੇ ਹਨ ਨੂੰ ਜੀਵਿਤ ਰੱਖਣਾ ਹੈ। ਕਲੱਬ ਪ੍ਰਧਾਨ ਕਰਨ ਸਿੰਘ ਬਾਠ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਕੱਬਡੀ, ਰੱਸਾਕਸੀ, ਦੌੜਾਂ, ਲੰਮੀ ਛਾਲ, ਉੱਚੀ ਛਾਲ, ਸ਼ਾਟ ਪੁੱਟ ਦੇ ਦੋਵੇ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ। ਉੱਚੀ ਛਾਲ ਵਿੱਚ ਅਲਵੀਰ ਸਿੰਘ ਨੇ ਪਹਿਲਾ, ਦਿਲਪ੍ਰੀਤ ਸਿੰਘ ਨੇ ਦੂਜਾ, ਲਖਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਲੰਮੀ ਛਾਲ ਵਿਚ ਅਲਵੀਰ ਸਿੰਘ ਨੇ ਪਹਿਲਾ, ਪਰਮਿੰਦਰ ਸਿੰਘ ਨੇ ਦੂਜਾ, ਕਮਲ ਹੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਕੁੜੀਆਂ ਦੇ ਉੱਚੀ ਛਾਲ ਮੁਕਾਬਲੇ ਵਿਚ ਮਨਿੰਦਰ ਕੌਰ ਨੇ ਪਹਿਲਾ, ਸੁਖਵਿੰਦਰ ਕੌਰ ਨੇ ਦੂਜਾ, ਸੁਨੈਨਾ ਨੇ ਤੀਜਾ ਸਥਾਨ ਹਾਸਿਲ ਕੀਤਾ। ਕੁੜੀਆਂ ਦੇ ਲੰਮੀ ਛਾਲ ਮੁਕਾਬਲੇ ਵਿਚ ਮਨਿੰਦਰ ਕੌਰ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਜਾ, ਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਸ਼ੋਟ ਪੁੱਟ ਵਿਚ ਇਕਰਾਮ ਖਾਨ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ, ਬਸੰਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਰੱਸਾਕਸੀ ਵਿੱਚ ਪੰਡੋਰੀ ਏ ਨੇ ਪਹਿਲਾ, ਮਿੱਠੇਵਾਲ ਨੇ ਦੂਜਾ, ਪੰਡੋਰੀ ਬੀ ਨੇ ਤੀਜਾ ਸਥਾਨ ਹਾਸਿਲ ਕੀਤਾ। ਕੱਬਡੀ ਵਿਚ ਪਹਿਲਾ ਸਥਾਨ ਮਿੱਠੇਵਾਲ, ਪੰਡੋਰੀ ਨੇ ਦੂਜਾ ਸਥਾਨ ਹਾਸਿਲ ਕੀਤਾ। ਸਾਰੇ ਹੀ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਰਭੈ ਸਿੰਘ ਬੋਪਾਰਾਏ, ਹਰਵਿੰਦਰ ਸਿੰਘ ਸਿੱਧੂ, ਸੋਨੀ ਸਿੰਘ ਬੋਪਾਰਾਏ, ਸਰਬਾ ਸਿੰਘ ਬੋਪਾਰਾਏ, ਰਾਜਵਿੰਦਰ ਸਿੰਘ ਬੋਪਾਰਾਏ, ਗੁਰਦੀਪ ਸਿੰਘ, ਨਾਇਬ ਸਿੰਘ, ਰਘਵੀਰ ਸਿੰਘ,ਸਾਜਨ ਸਿੰਘ, ਨਵਰਾਜ ਸਿੰਘ, ਜੀਵਨ ਸਿੰਘ, ਜਗਦੀਸ਼ ਸਿੰਘ ਆਦਿ ਹਾਜ਼ਿਰ ਸਨ।