ਜਲੰਧਰ ਜ਼ਿਮਨੀ ਚੋਣ ਦੀ ਜਿੱਤ ਤੇ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਲੱਡੂ ਵੰਡੇ

ਕਿਸ਼ਨਪੁਰਾ ਕਲਾਂ, 18 ਮਈ (ਗੁਰਮੇਲ ਸਿੰਘ ਕਲਸੀ) : ਜਲੰਧਰ ਜ਼ਿਮਨੀ ਚੋਣ ਸੁਸ਼ੀਲ ਰਿੰਕੂ ਦੀ ਹੋਈ ਸ਼ਾਨਦਾਰ ਜਿੱਤ ਤੇ ਪਿੰਡ ਕਿਸ਼ਨਪੁਰਾ ਕਲਾਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਵ ਜਥੇਦਾਰ ਕੁਲਦੀਪ ਸਿੰਘ ਢੋਸ ਦੇ ਨਜ਼ਦੀਕੀ ਸਾਥੀ ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਸੱਜੀ ਬਾਂਹ ਤੇ ਵਫ਼ਾਦਾਰ ਸਿਪਾਹੀ ਭਗਵਾਨ ਸਿੰਘ ਮਾਹਨਾ ਦੇ ਗ੍ਰਹਿ ਵਿਖੇ ਲੱਡੂ ਵੰਡੇ ਗਏ। ਜਿਸ ਚ ਸੀਨੀਅਰ ਆਗੂ ਸਤਵੰਤ ਸਿੰਘ ਸੱਤੂ ਬਰਾੜ ਡੇਅਰੀ ਵਾਲੇ, ਸੀਨੀਅਰ ਆਗੂ ਬਾਈ ਛਿੰਦਰ, ਨਿਰਮਲ ਸਿੰਘ ਔਲਖ ਆਦਿ ਆਗੂ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਸਰਬਜੀਤ ਸਿੰਘ ਮਿੱਠੂ ਬਾਬਾ, ਭਗਵਾਨ ਸਿੰਘ ਮਾਹਨਾ, ਸੀਨੀਅਰ ਆਗੂ ਬਾਈ ਛਿੰਦਰ, ਨਿਰਮਲ ਔਲਖ ਨੇ ਸੁਸ਼ੀਲ ਰਿੰਕੂ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਮਨਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਸਮੇਂ ਜੋ ਜੋ ਵਾਅਦੇ ਕੀਤੇ ਸਨ ਉਹ ਪੂਰੇ ਕਰ ਰਹੀ ਹੈ ਅਤੇ ਘਰਾਂ ਦੇ ਬਿਜਲੀ ਦੇ ਬਿੱਲ ਮੁਆਫ ਕਰਨ ਦਾ ਬਹੁਤ ਵੱਡਾ ਲਾਭ ਮਿਲਿਆ ਹੈ ਤੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਹਨ। ਇਸ ਮੌਕੇ ਲੱਡੂ ਵੰਡਣ ਵਾਲਿਆਂ ਚ ਪ੍ਰਧਾਨ ਮਨਜਿੰਦਰ ਸਿੰਘ ਡਿਪਟੀ ਔਲਖ, ਹਰਦੀਪ ਸਿੰਘ ਗੋਲੂ,ਸੀਰਾ ਠੇਕੇਦਾਰ, ਸੁਖਰਾਜ ਸਿੰਘ ਠੇਕੇਦਾਰ, ਰਾਮ ਕਾਹਨੇ ਕਾ,ਦਿਲਜੋਤ ਸਿੰਘ ਮਾਨ,ਸੁਖਮਨ ਲਾਹੌਰ, ਜਗਤਾਰ ਮਰਾਲੀਆ,ਸੱਤਾ ਛਾਂਗਾ ਆਦਿ ਹਾਜ਼ਰ ਸਨ।