ਗੋਲੇਵਾਲਾ ਬੇਅਦਬੀ ਕਾਂਡ ਵਿੱਚ ਫੜ੍ਹੇ ਗਏ ਕਥਿਤ ਦੋਸ਼ੀ ਵਿੱਕੀ ਮਸੀਹ ਨੇ ਗਲਾ ਕੱਟ ਕੇ ਆਤਮਹੱਤਿਆ ਕਰਨ ਦੀ ਕੀਤੀ ਕੋਸ਼ਿਸ਼  

ਫਰੀਦਕੋਟ, 27 ਅਪ੍ਰੈਲ : ਫਰੀਦਕੋਟ ਦੇ ਨੇੜਲੇ ਪਿੰਡ ਗੋਲੇਵਾਲਾ ਵਿੱਚ ਸ਼੍ਰੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਕਾਂਡ ਵਿੱਚ ਫੜ੍ਹੇ ਗਏ ਕਥਿਤ ਦੋਸ਼ੀ ਵਿੱਕੀ ਮਸੀਹ ਨੇ ਪੁਲਿਸ ਰਿਮਾਂਡ ਵਿੱਚ ਗਲਾ ਕੱਟ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਜਮਾਂ ਨੇ ਗੰਭੀਰ ਰੂਪ ਵਿੱਚ ਜਖਮੀ ਦੋਸ਼ੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਭਰਤੀ ਕਰਵਾਇਆ ਗਿਆ। 

ਕੀ ਹੈ ਮਾਮਲਾ 
23 ਅਪ੍ਰੈਲ ਨੂੰ ਗੋਲੇਵਾਲਾ ਵਿੱਚ ਕਾਰ ਸਵਾਰ 2 ਲੋਕਾਂ ਨੇ ਸ਼੍ਰੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੜਕ ਤੇ ਖਿਲਾਰੇ ਗਏ ਸਨ।ਸੀਸੀਟੀਵੀ ਫੁਟੇਜ ਦੇ ਅਧਾਰ ਤੇ ਦੋਸ਼ੀ ਵਿੱਕੀ ਮਸੀਹ ਅਤੇ ਰੂਪ ਲਾਲ  ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਦੋਵੇਂ ਦੋਸੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ  28 ਅਪ੍ਰੈਲ  ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਪੁਲਿਸ ਰਿਮਾਂਡ ਦੌਰਾਨ ਵਿੱਕੀ ਮਸੀਹ ਨੇ ਬਲੇਟ ਦੇ ਨਾਲ ਆਪਣਾ ਗੱਲਾ ਕੱਟ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਸੂਤਰਾਂ ਮੁਤਾਬਕ ਬਲੇਟ ਉਸਨੂੰ ਸਟਾਫ ਬਾਥਰੂਮ ਵਿੱਚ ਮਿਲਿਆ। ਉਹ ਸਟਾਫ ਬਾਥਰੂਮ ਵਿੱਚ ਉਸ ਸਮੇਂ ਪਹੁੰਚਿਆ ਜਦੋਂ ਹਵਾਲਾਤੀਆ ਦੇ ਬਾਥਰੂਮ ਵਿੱਚ ਪਾਣੀ ਨਹੀ ਆ ਰਿਹਾ ਸੀ। ਬਾਥਰੂਮ ਵਿੱਚ ਉਹ ਬਲੇਟ ਲੁਕਾ ਕੇ ਹਵਾਲਾਤ ਵਿਖੇ ਲੈ ਕੇ ਆਇਆ।