ਪੰਜਾਬ 'ਚ ਸਭਨਾਂ ਧਰਮਾਂ ਦੇ ਲੋਕਾਂ ਦੀ ਏਕਤਾ, ਨਫ਼ਤਰੀਆਂ ਲਈ ਕੋਈ ਥਾਂ ਨਹੀਂ : ਸੀ.ਪੀ. ਮਨਦੀਪ ਸਿੱਧੂ 

ਲੁਧਿਆਣਾ, 15 ਅਪ੍ਰੈਲ : ਹਰ ਸਾਲ ਮੁਸਲਿਮ ਭਾਈਚਾਰੇ ਦੇ ਲੋਕ ਰਮਜ਼ਾਨ ਦੇ ਪਾਕ ਮਹੀਨੇ 'ਚ ਰੋਜ਼ੇ ਰੱਖਦੇ ਹਨ। ਪੂਰੀ ਦੁਨੀਆਂ ਵਿੱਚ ਮਾਹ-ਏ-ਰਮਜ਼ਾਨ (ਰਮਦਾਨ) ਮਨਾਇਆ ਜਾਂਦਾ ਹੈ। ਰਮਜ਼ਾਨ ਦਾ ਪਾਕ ਮਹੀਨਾ ਮੁਸਲਮਾਨਾਂ ਲਈ ਸਭ ਤੋਂ ਖ਼ਾਸ ਹੁੰਦਾ ਹੈ। ਪੰਜਾਬ ਵਿਚ ਵੀ ਰਮਜ਼ਾਨ ਮੌਕੇ ਜਿੱਥੇ ਹੋਰਨਾਂ ਧਰਮਾਂ ਦੇ ਲੋਕ ਮੁਸਲਿਮ ਭਾਈਚਾਰੇ ਨਾਲ ਪਿਆਰ-ਮੁਹੱਬਤ ਨਾਲ ਰਹਿੰਦੇ ਅਤੇ ਰੋਜ਼ੇ ਖੋਲ੍ਹਦੇ ਹਨ, ਉਥੇ ਹੀ ਪੰਜਾਬ ਪੁਲਿਸ ਵੀ ਰਮਜ਼ਾਨ ਮੌਕੇ ਮੁਹੱਬਤਾਂ ਵੰਡਦੀ ਇਸ ਵਾਰ ਨਜ਼ਰ ਆਈ। ਦਰਅਸਲ, ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮਹੁੰਮਦ ਉਸਮਾਨ ਨਾਲ ਰਮਜ਼ਾਨ ਮੌਕੇ ਮੁਲਾਕਾਤ ਕਰਨ ਪੁੱਜ ਗਏ। ਮਨਪ੍ਰੀਤ ਸਿੱਧੂ ਨੇ ਭਾਈਚਾਰਕ ਸੁਨੇਹਾ ਦਿੰਦਿਆਂ ਕਿਹਾ ਕਿ, ਪੰਜਾਬ ਦੇ ਅੰਦਰ ਸਭਨਾਂ ਧਰਮਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ, ਇਥੇ ਨਫ਼ਤਰੀਆਂ ਤੇ ਫਿਰਕੂਆਂ ਦੀ ਕੋਈ ਥਾਂ ਨਹੀਂ। ਉਨ੍ਹਾਂ ਨੇ ਜਿਥੇ ਰਮਜ਼ਾਨ ਦੌਰਾਨ ਇਫਤਾਰ ਪਾਰਟੀ ਦੀ ਮੇਜ਼ਬਾਨੀ ਕਰਨ ਅਤੇ ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮੁਸਲਿਮ ਭਾਈਚਾਰੇ ਦਾ ਧੰਨਵਾਦ ਕੀਤਾ। ਅਜਿਹੀਆਂ ਪਹਿਲਕਦਮੀਆਂ ਇੱਕ ਸੁਰੱਖਿਅਤ ਅਤੇ ਵਧੇਰੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਵਿੱਚ ਇੱਕ ਲੰਮਾ ਸਫ਼ਰ ਤੈਅ ਕਰ ਸਕਦੀਆਂ ਹਨ, ਜਿੱਥੇ ਵੱਖ-ਵੱਖ ਧਰਮਾਂ ਅਤੇ ਪਿਛੋਕੜ ਵਾਲੇ ਲੋਕ ਵਿਭਿੰਨਤਾ ਦਾ ਜਸ਼ਨ ਮਨਾਉਣ ਲਈ ਇਕੱਠੇ ਹੋ ਸਕਦੇ ਹਨ। ਰਮਜ਼ਾਨ ਮੌਕੇ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮਹੁੰਮਦ ਉਸਮਾਨ ਨੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ, ਉਥੇ ਹੀ ਸੀ.ਪੀ. ਮਨਪ੍ਰੀਤ ਸਿੱਧੂ ਦਾ ਧੰਨਵਾਦ ਕੀਤਾ। 

photo