ਕੇਂਦਰੀ ਮੰਤਰੀ ਠਾਕੁਰ ਆਈਆਈਟੀ ਰੋਪੜ ਤੋਂ ਯੁਵਾ ਉਤਸਵ-ਇੰਡੀਆ 2047 ਦੀ ਕੀਤੀ ਸ਼ੁਰੂਆਤ

ਰੂਪਨਗਰ 04 ਮਾਰਚ : ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਪੰਜਾਬ ਵਿੱਚ ਆਈਆਈਟੀ ਰੋਪੜ ਤੋਂ ਯੁਵਾ ਉਤਸਵ-ਇੰਡੀਆ 2047 ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ਼੍ਰੀ ਅਨੁਰਾਗ ਠਾਕੁਰ ਨੇ ਯੁਵਾ ਉਤਸਵ ਦਾ ਡੈਸ਼ਬੋਰਡ ਵੀ ਲਾਂਚ ਕੀਤਾ। ਯੁਵਾ ਉਤਸਵ ਦਾ ਆਯੋਜਨ ਪ੍ਰਤਾਪਗੜ੍ਹ (ਯੂਪੀ), ਹਰਿਦੁਆਰ (ਉਤਰਾਖੰਡ), ਧਾਰ ਅਤੇ ਹੋਸ਼ੰਗਾਬਾਦ (ਐੱਮਪੀ), ਹਨੂੰਮਾਨਗੜ੍ਹ (ਰਾਜਸਥਾਨ), ਸਰਾਏਕੇਲਾ (ਝਾਰਖੰਡ), ਕਪੂਰਥਲਾ (ਪੰਜਾਬ), ਜਲਗਾਓਂ (ਮਹਾਰਾਸ਼ਟਰ), ਵਿਜੇਵਾੜਾ (ਆਂਧਰ ਪ੍ਰਦੇਸ਼), ਕਰੀਮਨਗਰ (ਤੇਲੰਗਾਨਾ), ਪਾਲਖਰ (ਕੇਰਲ), ਕੁੱਡਲੋਰ (ਤਾਮਿਲਨਾਡੂ) ਵਿਖੇ ਕੀਤਾ ਗਿਆ। ਪਹਿਲੇ ਪੜਾਅ ਵਿੱਚ 31 ਮਾਰਚ 2023 ਤੱਕ ਯੁਵਾ ਸ਼ਕਤੀ ਦਾ ਉਤਸਵ ਮਨਾਉਣ ਲਈ ਦੇਸ਼ ਭਰ ਦੇ 150 ਜ਼ਿਲ੍ਹਿਆਂ ਵਿੱਚ ਯੁਵਾ ਉਤਸਵ ਦਾ ਆਯੋਜਨ ਕੀਤਾ ਜਾਵੇਗਾ। ਨੌਜਵਾਨਾਂ ਨਾਲ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਬਲਿਦਾਨਾਂ ਬਾਰੇ ਦੱਸਿਆ ਅਤੇ ਨੌਜਵਾਨਾਂ ਨੂੰ ਉਨ੍ਹਾਂ 'ਤੇ ਮਾਣ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ િਅਸੀਂ ਦੁਨੀਆ ਦੀ ਸਭ ਤੋਂ ਵੱਡੀ ਯੁਵਾ-ਸ਼ਕਤੀ ਹਾਂ ਅਤੇ ਸਾਨੂੰ ਆਪਣੀ ਵਿਸ਼ਾਲ ਸਮਰੱਥਾ ਨੂੰ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।િ ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਹਰੇਕ ਉਸ ਸਮਾਜਿਕ ਕਾਰਜ ਨੂੰ ਚੁਣਨ ਜੋ ਉਨ੍ਹਾਂ ਦੇ ਦਿਲਾਂ ਦੇ ਨੇੜੇ ਹੋਵੇ ਅਤੇ ਇਨ੍ਹਾਂ ਮੁੱਦਿਆਂ ਦੇ ਹੱਲ ਲੱਭਣ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਕੱਲ੍ਹ ਦੇ ਨਿਰਮਾਤਾ ਹਨ। ਅਨੁਰਾਗ ਸਿੰਘ ਠਾਕੁਰ ਨੇ ਬਾਜਰੇ ਦੀ ਮਹੱਤਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਪਾਣੀ ਦੀ ਬੱਚਤ ਕਰਨ ਅਤੇ ਮਿੱਟੀ ਦੀ ਭਰਪਾਈ ਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਦੱਸਿਆ। ਉਨ੍ਹਾਂ ਦੇ ਭਾਸ਼ਣ ਵਿੱਚ ਫਿੱਟ ਇੰਡੀਆ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਮੌਕੇ ਉਨ੍ਹਾਂ ਦਾ ਨਾਅਰਾ િਫਿਟਨੈਸ ਕਾ ਡੋਜ਼, ਆਧਾ ਘੰਟਾ ਰੋਜ਼ ਹਾਲ ਵਿੱਚ ਗੂੰਜਦਾ ਰਿਹਾ। ਉਨ੍ਹਾਂ ਕਿਹਾ "ਅੱਜ, ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ। ਸਾਡੇ ਕੋਲ 107 ਯੂਨੀਕੋਰਨ ਹਨ। ਸਾਡੇ ਕੋਲ ਕਿਸੇ ਵੀ ਦੇਸ਼ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਸਟਾਰਟਅੱਪ ਲਾਂਚ ਕੀਤੇ ਗਏ ਹਨ। ਸਾਡੀ ਅਰਥਵਿਵਸਥਾ ਹੁਣ ਨਾਜ਼ੁਕ ਪੰਜ ਤੋਂ ਚੋਟੀ ਦੇ ਪੰਜ ਵਿੱਚ ਪਹੁੰਚ ਗਈ ਹੈ। ਇਹ ਸਭ ਮੋਦੀ ਜੀ ਦੇ ਯਤਨਾਂ ਅਤੇ ਸਟਾਰਟ ਅੱਪ ਇੰਡੀਆ ਅਤੇ ਸਟੈਂਡ ਅੱਪ ਇੰਡੀਆ ਜਿਹੀਆਂ ਪਹਿਲਾਂ ਕਾਰਨ ਸੰਭਵ ਹੋਇਆ ਹੈ।" ਕੇਂਦਰੀ ਮੰਤਰੀ ਨੇ ਇਸ ਮੌਕੇ ਇਸ ਸਥਾਨ 'ਤੇ ਲਗਾਏ ਗਏ ਸਟਾਲਾਂ ਦਾ ਵੀ ਦੌਰਾ ਕੀਤਾ।