ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪਟਿਆਲਾ ਵਿਖੇ 190 ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ

ਪਟਿਆਲਾ, 16 ਮਈ : ਪਟਿਆਲਾ ਦੇ ਡੀਜ਼ਲ ਕੰਪੋਨੈਂਟ ਵਰਕਸ ਡੀਸੀ ਡਬਲਿਊ ਵਿਖੇ ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪਹੁੰਚ ਕੇ ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਇਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਚੁਅਲ ਕਾਨਫਰੰਸ ਰਹੀ ਸੰਬੋਧਨ ਕੀਤਾ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਪਟਿਆਲਾ ਵਿਖੇ 190 ਨਵ-ਨਿਯੁਕਤ ਕਰਮਚਾਰੀਆਂ ਨੂੰ ਰੁਜ਼ਗਾਰ ਮੇਲੇ ਵਿੱਚ ਨਿਯੁਕਤੀ ਪੱਤਰ ਸੌਂਪਣ ਪਹੁੰਚੇ। ਰੁਜ਼ਗਾਰ ਮੇਲੇ ਦੇ ਤਹਿਤ ਪ੍ਰਧਾਨ ਮੰਤਰੀ ਵਲੋਂ ਅੱਜ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ-ਨਿਯੁਕਤ ਕਰਮਚਾਰੀਆਂ ਨੂੰ ਲਗਭਗ 71,000 ਨਿਯੁਕਤੀ ਪੱਤਰ ਵੰਡੇ ਗਏ ਹਨ। ਰੁਜ਼ਗਾਰ ਮੇਲਾ ਦੇਸ਼ ਭਰ ਵਿਚ 45 ਥਾਵਾਂ ‘ਤੇ ਲਗਾਇਆ ਗਿਆ ਇਸ ਪਹਿਲਕਦਮੀ ਦਾ ਸਮਰਥਨ ਕਰਨ ਵਾਲੇ ਕੇਂਦਰ ਸਰਕਾਰ ਦੇ ਵਿਭਾਗਾਂ ਦੇ ਨਾਲ-ਨਾਲ ਰਾਜ ਸਰਕਾਰ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭਰਤੀਆਂ ਹੋ ਰਹੀਆਂ ਹਨ। ਦੇਸ਼ ਭਰ ਵਿੱਚੋਂ ਚੁਣੇ ਗਏ ਨਵਨਿਯੁਕਤ ਵੱਖ-ਵੱਖ ਅਹੁਦਿਆਂ/ਪੋਸਟਾਂ ‘ਤੇ ਸ਼ਾਮਲ ਹੋਣਗੇ। 190 ਨਵ-ਨਿਯੁਕਤ ਕਰਮੀਆਂ ਨੂੰ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਦੁਆਰਾ ਪਟਿਆਲਾ ਲੋਕੋਮੋਟਿਵ ਆਡੀਟੋਰੀਅਮ, ਰੇਲਵੇ ਕਲੋਨੀ ਪਟਿਆਲਾ ਵਿਖੇ ਨਿਯੁਕਤੀ ਪੱਤਰ ਸੌਂਪੇ ਗਏ ਹਨ।