ਕੋਟਕਪੂਰਾ ਦੇ ਖਾਦ-ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ

ਕੋਟਕਪੂਰਾ 8 ਜੁਲਾਈ : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਨਿਸ਼ਾ-ਨਿਰਦੇਸ਼ ਤਹਿਤ ਅਤੇ ਮੁੱਖ ਖੇਤੀਬਾੜੀ ਅਫਸਰ ਡਾ ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਖਾਦਾਂ ਦੀ ਬਲੈਕ ਮਾਰਕੀਟਿੰਗ ਅਤੇ ਸਬਸਿਡੀ ਖਾਦਾ ਨਾਲ ਬੇਲੋੜੇ ਪਦਾਰਥਾਂ ਦੀ ਟੈਗਿੰਗ ਨੂੰ ਰੋਕਣ ਲਈ ਇਨਫੋਰਸਮੈਂਟ ਟੀਮਾਂ ਵੱਲੋੰ ਸਮੇਂ-ਸਮੇਂ ਤੇ ਜਿਲ੍ਹਾਂ ਫਰੀਦਕੋਟ ਦੇ ਖਾਦ ਵਿਕਰੇਤਾਵਾਂ ਦੀਆਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਅਧੀਨ ਡਾ ਗਿੱਲ ਅਤੇ ਉਹਨਾਂ ਦੀ ਇਨਫੋਰਸਮੈਂਟ ਟੀਮ, ਜਿਸ ਵਿੱਚ ਡਾ ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ, ਡਾ ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਇਨਫੋਰਸਮੈਂਟ, ਡਾ ਨਵਪ੍ਰੀਤ ਸਿੰਘ , ਡਾ ਪ੍ਰਿੰਸਦੀਪ ਸਿੰਘ ਦੋਵੇਂ ਖੇਤੀਬਾੜੀ ਵਿਕਾਸ ਅਫਸਰ, ਹਰਜਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਆਦਿ ਸ਼ਾਮਿਲ ਸਨ, ਵੱਲੋਂ ਕੋਟਕਪੂਰਾ ਦੇ ਖਾਦ ਦੇ ਵੱਖ-ਵੱਖ ਵਿਕਰੇਤਾਵਾਂ ਜਿਵੇਂ ਮੈਸ: ਅਗਰਵਾਲ ਸੀਡ ਸਟੋਰ, ਮੈਸ: ਮੇਘ ਰਾਜ ਫੂਲ ਚੰਦ, ਮੈਸ: ਉੱਤਮ ਖਾਦ ਭੰਡਾਰ, ਮੈਸ: ਜਿਮੀਦਾਰਾ ਬੀਜ ਭੰਡਾਰ ਆਦਿ ਦੀ ਚੈਕਿੰਗ ਕੀਤੀ ਅਤੇ ਛੋਟੇ ਤੱਤਾਂ ਅਤੇ ਮਿਕਸਚਰ ਵਾਲੀਆਂ ਸ਼ੱਕੀ ਖਾਦਾਂ ਦੀ ਸੈੰਪਲਿੰਗ ਕੀਤੀ ਗਈ। ਡਾ ਗਿੱਲ ਵੱਲੋਂ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਕਿ ਖਾਦਾਂ ਦੀ ਬਲੈਕ ਮਾਰਕੀਟਿੰਗ, ਬੇਲੋੜੇ ਪਦਾਰਥਾਂ ਦੀ ਟੈਗਿੰਗ ਨਾ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਸਿਫਾਰਿਸ਼-ਸ਼ੁਦਾ ਖਾਦਾਂ ਦੀ ਵਿਕਰੀ ਹੀ ਕੀਤੀ ਜਾਵੇ। ਉਹਨਾਂ ਖਾਦ ਡੀਲਰਾਂ ਨੂੰ ਆਪਣਾ ਸਟਾਕ ਬੋਰਡ, ਸਟਾਕ ਰਜਿਸਟਰ, ਲਾਇਸੰਸ ਵਿੱਚ ਅਧਿਕਾਰ-ਪੱਤਰ ਦਰਜ ਕਰਵਾ ਕੇ ਪੂਰਾ ਰਿਕਾਰਡ ਮੁਕੰਮਲ ਕਰਨ ਦੀ ਵੀ ਹਦਾਇਤ ਕੀਤੀ ਅਤੇ ਜੇਕਰ ਕੋਈ ਵੀ ਖਾਦ ਡੀਲਰ ਇਸਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਦੇ ਵਿਰੁੱਧ ਫਰਟੀਲਾਇਜਰ ਕੰਟਰੋਲ ਆਰਡਰ 1985 ਅਨੁਸਾਰ ਬਣਦੀ ਕਾਰਣਾਈ ਅਮਲ ਵਿੱਚ ਲਿਆਂਦੀ ਜਾਵੇਗੀ। ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੂਹ ਡੀਲਰ ਵੱਲੋਂ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ ਦੀ ਸੁਚੱਜੀ ਵਰਤੋਂ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ।