- 588 ਲਾਭਪਾਤਰੀਆਂ ਦੇ ਖਾਤਿਆਂ 'ਚ ਕਰੀਬ 08 ਕਰੋੜ 66 ਲੱਖ 58 ਹਜ਼ਾਰ ਰੁਪਏ ਦੀ ਰਾਸ਼ੀ ਕੀਤੀ ਜਾ ਚੁੱਕੀ ਹੈ ਟਰਾਂਸਫ਼ਰ : ਵਧੀਕ ਡਿਪਟੀ ਕਮਿਸ਼ਨਰ
ਮਾਲੇਰਕੋਟਲਾ 21 ਨਵੰਬਰ : ਜ਼ਿਲ੍ਹੇ 'ਚ ਹਰੇਕ ਵਿਅਕਤੀ ਦੇ ਸਿਰ 'ਤੇ ਪੱਕੀ ਛੱਤ ਦੇ ਟੀਚੇ ਨੂੰ ਪੂਰਾ ਕਰਨ ਲਈ ਸਥਾਨਿਕ ਸਰਕਾਰ ਵਿਭਾਗ ਅਧੀਨ ਚੱਲ ਰਹੀ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 1380 ਲਾਭਪਾਤਰੀਆਂ 20 ਕਰੋੜ 70 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ । ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਡਾ ਮਨਦੀਪ ਕੌਰ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ 588 ਲਾਭਪਾਤਰੀਆਂ ਨੂੰ 08 ਕਰੋੜ 66 ਲੱਖ 58 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਲਾਭਪਾਤਰੀਆਂ ਦੇ ਸਿੱਧੇ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਕੀਤੀ ਜਾ ਚੁੱਕੀ ਹੈ। ਇਸ ਸਕੀਮ ਤਹਿਤ ਮਾਲੇਰਕੋਟਲਾ ਦੇ 350 ,ਅਮਰਗੜ੍ਹ ਦੇ 36 ਅਤੇ ਅਹਿਮਦਗੜ੍ਹ ਦੇ 202 ਲਾਭਪਾਤਰੀਆਂ ਨੂੰ ਵਿੱਤੀ ਲਾਭ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਕੱਚੇ ਮਕਾਨਾਂ ਨੂੰ ਨਵੇਂ ਪੱਕੇ ਮਕਾਨ ਦੀ ਉਸਾਰੀ ਲਈ ਕੁੱਲ 1 ਲੱਖ 75 ਹਜ਼ਾਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀਆਂ ਕੋਲ ਜ਼ਮੀਨ ਦਾ ਮਾਲਕੀ ਸਬੂਤ ਹੋਣਾ ਚਾਹੀਦਾ ਹੈ ,ਲੋੜਵੰਦ ਦੀ ਸਲਾਨਾ ਆਮਦਨ 03 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਉਹ ਸਬੰਧਿਤ ਨਗਰ ਕੌਂਸਲ/ਨਗਰ ਪੰਚਾਇਤ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ। ਉਸ ਕੋਲ ਆਧਾਰ ਕਾਰਡ,ਵੋਟਰ ਕਾਰਡ,ਜਾਤੀ ਸਰਟੀਫਿਕੇਟ, ਬੈਂਕ ਦੀ ਕਾਪੀ ਆਦਿ ਦਸਤਾਵੇਜ਼ ਹੋਣੇ ਚਾਹੀਦੇ ਹਨ । ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਘਰਾਂ ਦੇ ਨਿਰਮਾਣ ਦੇ ਅਧਾਰ ਤੇ ਪੰਜ ਸਟੇਜਾਂ ਤੇ ਅਦਾਇਗੀਆਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਉਹ ਆਪਣੇ ਪੱਕੇ ਨਵੇਂ ਘਰ ਦੀ ਉਸਾਰੀ ਮੁਕੰਮਲ ਕਰ ਸਕਣ । ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਲਾਭ ਲੈਣ ਲਈ ਯੋਗ ਵਿਅਕਤੀ ਸਬੰਧਿਤ ਨਗਰ ਕੌਂਸਲ/ਨਗਰ ਪੰਚਾਇਤ ਵਿਖੇ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹਨ ਅਤੇ ਆਪਣੀ ਦਫ਼ਤਰੀ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਪ੍ਰਤੀ ਬੇਨਤੀ ਦੇ ਸਕਦੇ ਹਨ ।