ਇੰਡੀਅਨ ਸਵੱਛਤਾ ਲੀਗ 2.0" ਤਹਿਤ ਨਗਰ ਨਿਗਮ ਵੱਲੋਂ  ਦੋ ਰੋਜ਼ਾ ਮੁਫ਼ਤ ਸਿਹਤ ਜਾਂਚ ਕੈਂਪ ਸਫ਼ਲਤਾ ਪੂਰਵਕ ਸੰਪੰਨ

  • ਨਗਰ ਨਿਗਮ ਦੇ ਸਮੂਹ ਇੱਕ ਹਜ਼ਾਰ ਸਫ਼ਾਈ ਕਾਮਿਆਂ ਦਾ ਹੋਇਆ ਮੁਫ਼ਤ ਸਿਹਤ ਮੁਆਇਨਾ- ਕਮਿਸ਼ਨਰ ਨਗਰ ਨਿਗਮ

ਮੋਗਾ 24 ਸਤੰਬਰ : ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਨਿਗਮ ਮੋਗਾ ਵੱਲੋਂ "ਸਵੱਛਤਾ ਹੀ ਸੇਵਾ" (ਇੰਡੀਅਨ ਸਵੱਛਤਾ ਲੀਗ 2.0) ਪ੍ਰੋਗਰਾਮ ਤਹਿਤ ਸਫ਼ਾਈ ਅਤੇ ਹੋਰ ਗਤੀਵਿਧੀਆਂ ਜੰਗੀ ਪੱਧਰ ਉੱਪਰ ਜਾਰੀ ਰੱਖੀਆਂ ਜਾ ਰਹੀਆਂ ਹਨ ਜਿਹੜੀਆਂ ਕਿ 2 ਅਕਤੂਬਰ, 2023 ਤੱਕ ਲਗਾਤਾਰ ਚੱਲਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਮੋਗਾ ਮਿਸ ਪੂਨਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਨਗਰ ਨਿਗਮ ਮੋਗਾ ਦਫ਼ਤਰ ਦੇ  ਸਫਾਈ ਕਰਮਚਾਰੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਰੋਜ਼ਾ ਮੈਡੀਕਲ ਚੈਕਅਪ ਕੈਂਪ ਨੂੰ ਸਫ਼ਲਤਾ ਪੂਰਵਕ ਸੰਪੰਨ ਕੀਤਾ ਜਾ ਚੁੱਕਾ ਹੈ। ਕਮਿਸ਼ਨਰ ਨੇ ਦੱਸਿਆ ਕਿ ਦੋ ਰੋਜ਼ਾ ਕੈਂਪ ਵਿੱਚ ਨਗਰ ਨਿਗਮ ਦਫ਼ਤਰ ਮੋਗਾ ਦੇ ਸਾਰੇ ਭਾਵ ਇੱਕ ਹਜ਼ਾਰ ਸਫ਼ਾਈ ਕਾਮਿਆਂ ਦੀ ਸਿਹਤ ਦਾ ਸਿਵਲ ਹਸਪਤਾਲ ਦੇ ਮਾਹਰ ਡਾਕਟਰਾਂ ਵੱਲੋਂ ਮੁਫ਼ਤ ਵਿੱਚ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦੀ ਵੰਡ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਫ਼ ਸਫ਼ਾਈ, ਚੰਗੀ ਸਿਹਤ ਅਤੇ ਕੂੜੇ/ਰਹਿੰਦ ਖੂੰਹਦ ਦੀ ਸਹੀ ਸੈਗਰੀਗੇਸ਼ਨ ਸਬੰਧੀ ਜਾਗਰੂਕ ਕਰਨਾ ਹੈ। ਇਹ ਪ੍ਰੋਗਰਾਮ "ਆਯੁਸ਼ਮਾਨ ਭਵ" ਮੁਹਿੰਮ ਦੀਆਂ ਗਤੀਵਿਧੀਆਂ ਤਹਿਤ ਹੀ ਆਯੋਜਿਤ ਕੀਤਾ ਗਿਆ ਹੈ।