ਇੰਡੀਅਨ ਸਵੱਛਤਾ ਲੀਗ 2.0 ਅਧੀਨ ਸ਼ਹਿਰ ਵਾਸੀਆਂ ਨੂੰ ਸਵੱਛਤਾ ਦਾ ਸੰਦੇਸ਼ ਦੇਣ ਲਈ ਕੱਢੀ ਗਈ ਸਾਈਕਲ ਰੈਲੀ

  • ਕਾਰਜ ਸਾਧਕ ਅਫਸਰ ਵੱਲੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ

ਫਾਜ਼ਿਲਕਾ, 27 ਸਤੰਬਰ : ਇੰਡੀਅਨ ਸਵੱਛਤਾ ਲੀਗ 2.0 ਅਧੀਨ ਸਵੱਛਤਾ ਨੂੰ ਲੈ ਕੇ 2 ਅਕਤੂਬਰ ਤੱਕ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾਂ ਹੇਠ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਨੇ ਕਿਹਾ ਕਿ ਸਾਈਕਲ ਰੈਲੀ ਕੱਢਣ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਸਾਫ—ਸਫਾਈ ਰੱਖਣ ਪ੍ਰਤੀ ਸਭਨਾ ਨੂੰ ਜਾਗਰੂਕ ਕਰਨਾ ਹੈ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਸਿਰਜਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਲੇ—ਦੁਆਲੇ ਸਾਫ—ਸਫਾਈ ਰੱਖਣਾ ਸਾਡੀ ਸਭਦੀ ਨਿਜੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਗਰਿਕ ਹੋਣ ਦੇ ਨਾਤੇ ਸਾਡੀ ਡਿਉਟੀ ਬਣਦੀ ਹੈ ਕਿ ਜਿਥੇ ਅਸੀਂ ਰਹਿੰਦੇ ਹਾਂ ਉਥੇ ਸਾਫ—ਸੁਥਰਾ ਮਾਹੌਲ ਹੋਵੇ ਅਤੇ ਆਲਾ—ਦੁਆਲਾ ਬਿਮਾਰੀਆਂ ਮੁਕਤ ਬਣਾ ਸਕੀਏ। ਨਗਰ ਕੌਂਸਲ ਤੋਂ ਸੁਪਰਡੈਂਟ ਨਰੇਸ਼ ਖੇੜਾ ਨੇ ਕਿਹਾ ਕਿ ਸਵੱਛਤਾ ਹੀ ਸੇਵਾ ਗਤੀਵਿਧੀ ਤਹਿਤ ਇਹ ਰੈਲੀ ਦਾ ਇਕੋ—ਇਕ ਮੰਤਵ ਹਰ ਪਾਸੇ ਸਵੱਛਤਾ ਹੀ ਸਵੱਛਤਾ ਹੋਵੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ—ਸਫਾਈ ਦੇ ਨਾਲ—ਨਾਲ ਪਲਾਸਟਿਕ ਮੁਕਤ ਵੀ ਬਣਾਉਣਾ ਹੈ ਜਿਸ ਲਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਵੀ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਾਰ ਵਿਚ ਸਮਾਨ ਲੈਣ ਜਾਣ ਸਮੇਂ ਪਲਾਸਟਿਕ ਦੀ ਜਗ੍ਹਾਂ *ਤੇ ਕਪੜੇ ਜਾਂ ਜੂਟੇ ਦੇ ਬਣੇ ਬੈਗ ਦੀ ਵਰਤੋਂ ਕੀਤੀ ਜਾਵੇ ਤਾਂ ਜ਼ੋ ਹਰ ਪੱਖੋਂ ਗੰਦਗੀ ਦਾ ਖਾਤਮਾ ਕੀਤਾ ਜਾ ਸਕੇ ਅਤੇ ਇਕ ਚੰਗਾ ਮਾਹੌਲ ਸਿਰਜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਰੈਲੀ ਡੀ.ਸੀ. ਕੰਪਲੈਕਸ ਦੇ ਸਾਹਮਣੇ ਸ਼ਹੀਦ ਭਗਤ ਸਿੰਘ ਮਾਰਕੀਟ ਤੋਂ ਸ਼ੁਰੂ ਹੋ ਕੇ ਗਉਸ਼ਾਲਾ ਰੋਡ, ਰਾਮ ਕੀਰਤਨ ਸਭਾ ਰੋਡ, ਮਹਿਰੀਆ ਬਜਾਰ, ਸਰਾਫਾ ਬਜਾਰ, ਸਾਈਕਲ ਬਜਾਰ, ਹੋਟਲ ਬਜਾਰ ਤੋਂ ਹੁੰਦੀ ਹੋਈ ਪ੍ਰਤਾਪ ਬਾਗ ਵਿਖੇ ਜਾ ਸਕੇ ਸਮਾਪਤ ਹੋਈ ਤੇ ਹਰ ਇਕ ਭਾਗੀਦਾਰ ਵੱਲੋਂ ਸਵੱਛਤਾ ਕਾਇਮ ਕਰਨ ਦਾ ਇਕੋ—ਇਕ ਸੁਨੇਹਾ ਦਿੱਤਾ ਗਿਆ। ਦਾ ਅਜਾਦ ਹਿੰਦ ਪੈਡਰਲ ਕਲਬ ਫਾਜ਼ਿਲਕਾ ਅਤੇ ਫਾਜ਼ਿਲਕਾ ਸਾਈਕਲ ਕਲਬ ਵੱਲੋਂ ਸਾਈਕਲ ਰੈਲੀ ਵਿਚ ਕਾਫੀ ਗਿਣਤੀ ਵਿਚ ਭਾਗੀਦਾਰੀ ਬਣਾਈ ਗਈ। ਪੁਲਿਸ ਵਿਭਾਗ ਵੱਲੋਂ ਟੈ੍ਰਫਿਕ ਵਿਵਸਥਾ ਸੁਚਾਰੂ ਢੰਗ ਨਾਲ ਚਲਾਉਣ ਵਿਚ ਯੋਗਦਾਨ ਪਾਇਆ ਗਿਆ। ਇਸ ਮੌਕੇ, ਰਤਨ ਚੁੱਘ, ਅਮਨ ਡੋਡਾ, ਰਾਕੇਸ਼ ਕੁਮਾਰ, ਹਰਵਿੰਦਰ ਸਿੰਘ, ਸ਼ਸ਼ੀਕਾਂਤ ਗੁਪਤਾ, ਰਾਮ ਕ੍ਰਿਸ਼ਨ ਕੰਬੋਜ਼, ਅਰਪਿਤ ਸੇਤੀਆ, ਅਵਤਾਰ ਸਿੰਘ, ਸੰਜੀਵ ਚੌਪੜਾ, ਰਜਤ ਕੰਬੋਜ਼, ਰਤਨ ਲਾਲ, ਸੋਨੂ ਖੇੜਾ, ਹਨੀ ਠਕਰਾਲ, ਸੀ.ਐਫ. ਪਵਨ ਕੁਮਾਰ, ਮੋਟੀਵੇਟਰ ਦਵਿੰਦਰ ਕੰਬੋਜ਼, ਕਨੋਜ਼, ਸਾਹਿਲ ਆਦਿ ਮੌਜੂਦ ਸਨ