ਆਯੂਸ਼ਮਾਨ ਭਵ ਮੁਹਿੰਮ ਤਹਿਤ ਸੀ ਐਚ ਸੀ ਪਾਇਲ,ਸੁਧਾਰ ਅਤੇ ਮਾਨੂੰਪੁਰ ਵਿਖੇ ਲਗਾਏ ਗਏ  ਸਿਹਤ ਮੇਲੇ

  • ਮਾਹਰ ਡਾਕਟਰਾਂ ਵੱਲੋਂ ਮਰੀਜਾਂ ਦੀ ਕੀਤੀ ਸਿਹਤ ਜਾਂਚ।
  • ਕੈਂਪਾ ਵਿੱਚ 669 ਮਰੀਜਾਂ ਦੀ ਹੋਈ ਸਿਹਤ ਜਾਂਚ

ਲੁਧਿਆਣਾ, 23 ਸਤੰਬਰ : ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਤੋਂ ਪ੍ਰਾਪਤ ਗਾਈਡਲਾਈਨ ਅਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਆਯੂਸ਼ਮਾਨ ਭੱਵ ਮੁਹਿੰਮ ਤਹਿਤ ਮਨਾਏ ਜਾ ਰਹੇ "ਸੇਵਾ ਪੱਖਵਾੜੇ" ਤਹਿਤ ਜਿਲਾ ਲੁਧਿਆਣਾ ਵਿਖੇ ਅੱਜ ਸੀ ਐਚ ਸੀ ਪਾਇਲ, ਸੁਧਾਰ  ਅਤੇ ਮਾਨੂੰਪੁਰ ਵਿੱਚ ਸਿਹਤ ਮੇਲਿਆ ਦਾ ਆਯੋਜਨ ਕੀਤਾ ਗਿਆ। ਸਿਹਤ ਮੇਲਿਆ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਸਿਹਤ ਸੇਵਾਵਾ (ਪਰਿਵਾਰ ਭਲਾਈ) ਕਮ ਸਿਵਲ ਸਰਜਨ ਡਾ ਹਿਤਿੰਦਰ ਕੌਰ ਨੇ ਕਿਹਾ ਕਿ ਇਹ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦਾ ਇੱਕ ਵਿਸ਼ੇਸ਼ ਉਪਰਾਲਾ ਹੈ ਜਿਸ ਤਹਿਤ ਲੋਕਾਂ ਨੂੰ ਉਹਨਾ ਦੇ ਘਰਾਂ ਦੇ ਨੇੜੇ ਮਾਹਰ ਡਾਕਟਰਾਂ ਦੀਆ ਸੇਵਾਵਾਂ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਮਰੀਜਾਂ ਨੂੰ ਅਗਲੇਰੇ ਇਲਾਜ ਲਈ ਉੇਚੇਰੀ ਸਿਹਤ ਸੰਸਥਾ ਵਿੱਚ ਭੇਜਿਆ ਜਾ ਸਕੇ ।ਉਨਾਂ  ਦੱਸਿਆ ਕਿ ਇਨਾਂ ਸਿਹਤ ਮੇਲਿਆ 669 ਮਰੀਜਾਂ ਵੱਲੋਂ ਸਿਹਤ ਜਾਂਚ ਕਰਵਾਈ ਅਤੇ ਵੱਖੋ ਵੱਖ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਉਠਾਇਆ ਗਿਆ।ਸਿਹਤ ਮੇਲੇ ਦੋਰਾਣ  ਔਰਤ ਰੋਗਾਂ ਦੇ ਮਾਹਿਰ ਡਾਕਟਰ, ਹੱਡੀਆ ਦੇ ਮਾਹਿਰ ਡਾਕਟਰ, ਮਨੋਰੋਗ ਮਾਹਿਰ ਡਾਕਟਰ, ਬੱਚਿਆ ਦੇ ਮਾਹਿਰ ਡਾਕਟਰ, ਚਮੜੀ ਦੇ ਮਾਹਿਰ ਡਾਕਟਰ, ਮੈਡੀਸਨ ਦੇ ਮਾਹਿਰ ਡਾਕਟਰਾਂ ਵੱਲੋਂ ਸਿਹਤ ਜਾਂਚ ਕੀਤੀ ਗਈ।ਲੋੜਵੰਦ ਮਰੀਜਾਂ ਦੇ ਮੁਫਤ ਲੈਬ ਟੈਸਟ ਕੀਤੇ ਗਏ ਅਤੇ  ਲਾਭਪਾਤਰੀਆਂ ਦੀਆਂ ਆਭਾ ਆਈ.ਡੀ.ਵੀ ਬਣਾਈਆਂ ਗਈਆਂ। ਐਨ.ਸੀ.ਡੀ. ਸਬੰਧੀ ਸਕਰੀਨਿੰਗ ਕੀਤੀ ਗਈ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੋਕੇ ਕਮਿਉਨਿਟੀ ਸਿਹਤ  ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵੀ ਹਾਜਰ ਸਨ।