ਫਿਰੋਜ਼ਪੁਰ ਨੇੜੇ ਇੱਕ ਪਿਕਅਪ ਦੇ ਪਲਟਣ ਕਾਰਨ ਹੋਏ ਹਾਦਸੇ ‘ਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ

ਫਿਰੋਜ਼ਪੁਰ, 12 ਮਾਰਚ : ਪਿੰਡ ਲੱਖੋਕੇ ਨੇੜੇ ਇੱਕ ਪਿਕਅਪ ਦੇ ਪਲਟਣ ਕਾਰਨ ਹੋਏ ਹਾਦਸੇ ‘ਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਕੂਟੀ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਨ ਪਿਕਅਪ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਇੱਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਗੱਡੀ ਵਿੱਚ ਤਕਰੀਬਨ 15 ਲੋਕ ਸਵਾਰ ਸਨ, ਹਾਦਸੇ ‘ਚ ਜਖ਼ਮੀ ਹੋਇਆ ਨੂੰ ਰਾਹਗੀਂਰਾ ਦੀ ਮੱਦਦ ਨਾਲ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ਾਂ ਨੂੰ ਆਪਣੇ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਜ਼ਖ਼ਮੀਆਂ ਨੇ ਦੱਸਿਆ ਕਿ ਅਚਾਨਕ ਇੱਕ ਸਕੂਟੀ ਸਵਾਰ ਪਿਕਅੱਪ ਦੇ ਸਾਹਮਣੇ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪਿਕਅੱਪ ਬੇਕਾਬੂ ਹੋ ਕੇ ਪਲਟ ਗਈ। ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਉਸ ਵੱਲ ਭੱਜੇ। ਬਾਅਦ 'ਚ ਸਾਰੇ ਜ਼ਖਮੀਆਂ ਨੂੰ ਪਿਕਅੱਪ 'ਚੋਂ ਬਾਹਰ ਕੱਢ ਲਿਆ ਗਿਆ। ਇਸ ਹਾਦਸੇ ਵਿੱਚ ਇੱਕ ਔਰਤ ਅਤੇ ਇੱਕ ਆਦਮੀ ਦੀ ਮੌਤ ਹੋ ਗਈ ਹੈ।