ਫਿਲੌਰ ‘ਚ ਵਾਪਰੇ ਸੜਕ ਹਾਦਸੇ ‘ਚ ਦੋ ਦੀ ਮੌਤ, ਕਈ ਜਖ਼ਮੀ

ਫਿਲੌਰ, 15 ਅਗਸਤ : ਸਬ-ਡਵੀਜਨ ਫਿਲੌਰ ‘ਚ ਹਾਈਵੇ ਤੇ ਹੋਏ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਟਰੈਕਟਰ-ਟਰਾਲੀ ਜਿਸ ਵਿੱਚ ਬੂਰਾ ਭਰਿਆ ਹੋਇਆ ਸੀ, ਜੋ ਲੁਧਿਆਣਾ ਤੋਂ ਜਲੰਧਰ ਨੂੰ ਜਾ ਰਹੀ ਸੀ, ਜਦੋਂ ਟਰੈਕਟਰ-ਟਰਾਲੀ ਮਿਲਟਰੀ ਗਰਾਊਂਡ ਫਿਲੌਰ ਦੇ ਨੇੜੇ ਪੁੱਜੀ ਤਾਂ ਇੱਕ ਤੇਜ਼ ਰਫਤਾਰ ਕੈਂਟਰ ਨੇ ਉਸਨੂੰ ਪਿੱਛੇ ਤੋਂ ਟੱਕਰ ਮਾ ਦਿੱਤੀ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਅਤੇ ਕਈ ਜਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮੋਹਣ ਸਿੰਘ ਅਤੇ ਪਿੱਪਲ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ, ਜਦੋਂ ਕਿ ਜਖ਼ਮੀਆਂ ਤੋਤਾ ਸਿੰਘ, ਦੇਵ ਸਿੰਘ, ਦਲਵਿੰਦਰ ਸਿੰਘ, ਸੰਧੀਰ, ਜਸਵੀਰ ਸਿੰਘ, ਅੱਬੀ, ਪ੍ਰੇਮ ਸਿੰਘ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਰਹਿਣ ਵਾਲੇ ਹਨ।