ਦੋ ਦਰਜਨਾਂ ਮੱਝਾ ਦੀ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌਤ, ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ : ਐਸਡੀਐਮ

ਸ਼ੰਭੂ : ਸੰਭੂ ਬੈਰੀਅਰ ਨੇਡ਼ਲੇ ਪਿੰਡ ਮਹਿਮਤਪੁਰ ਵਿਖੇ ਕਰੀਬ ਦੋ ਦਰਜਨਾਂ ਮੱਝਾ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਪਹੁੰਚੇ ਡਾਕਟਰ ਸੰਜੀਵ ਕੁਮਾਰ ਐਸ ਡੀ ਐਮ ਰਾਜਪੁਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਮਦਪੁਰ ਵਾਸੀ ਆਪਣੀਆਂ ਮੱਝਾ ਨੂੰ ਰੋਜ਼ ਦੀ ਤਰ੍ਹਾਂ ਚਰਾਉਣ ਲਈ ਲੇ ਕੇ ਗਏ ਸੀ ਪਰ ਵੇਅਰਹਾਊਸ ਦੇ ਨਾਲ ਲੰਘਦੀ ਡਰੇਨ ਦੇ ਪਾਣੀ ਵਿੱਚ ਡੁੱਬ ਗਈਆ ਹਨ ਡਰੇਨ ਵਿੱਚ ਜਿਆਦਾ ਬੂਟੀ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਪਰਿਵਾਰਕ ਮੈਂਬਰਾਂ ਨੇ ਜਿਵੇਂ ਦੱਸਿਆ ਹੈ ਕਿ ਇਹਨਾਂ ਨੇ ਇੱਕ ਇੱਕ ਜਾਂ ਦੋ- ਦੋ ਮੱਝਾ ਰੱਖਿਆ ਹੋਇਆ ਸੀ ਇਹਨਾਂ ਨਾਲ ਹੀ ਇਹਨਾਂ ਦੇ ਘਰ ਦਾ ਪਾਲਣ ਪੋਸ਼ਣ ਹੋ ਰਿਹਾ ਸੀ ਪ੍ਰਸ਼ਾਸਨ ਨੂੰ ਇਹਨਾਂ ਨਾਲ ਪੁਰੀ ਹਮਦਰਦੀ ਹੈ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੌਰਾਨ ਪੀੜਤਾ ਨੇ ਵੀ ਗੁਹਾਰ ਲਗਾਈ ਹੈ ਕਿ ਅਸੀਂ ਬਹੁਤ ਗਰੀਬ ਪਰਿਵਾਰਾਂ ਨਾਲ ਸਬੰਧਤ ਹਾ ਸਾਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਅਸੀਂ ਫਿਰ ਤੋਂ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕੀਏ। ਇਸ ਮੌਕੇ ਨਾਇਬ ਤਹਿਸੀਲਦਾਰ ਘਨੌਰ ਵਿਸਵਜੀਤ ਸਿੰਘ ਸਿੱਧੂ, ਕਾਨੂੰਗੋ ਗੁਰਮੱਖ ਸਿੰਘ,ਪਟਵਾਰੀ ਜਗਬੀਰ ਸਿੰਘ,ਨਿਰਮਲ ਸਿੰਘ, ਕਾਬਲ ਸਿੰਘ ਸਾਬਕਾ ਸਰਪੰਚ ਮੇਹਮਤਪੁਰ,ਗੁਰਪ੍ਰੀਤ ਸਿੰਘ ਬਾਜਵਾ ਮਹਿਮਦਪੁਰ, ਗੁਰਨਾਮ ਸਿੰਘ ਨੌਸ਼ਹਿਰਾ,ਜਗਤਾਰ ਸਿੰਘ ਸਰਪੰਚ ਬਪਰੋਰ,ਭੂਲਾ ਰਾਮ ਸਰਪੰਚ ਰਾਜਗੜ੍ਹ,ਬਬੂ ਰਾਜਗੜ੍ਹ, ਭੁਪਿੰਦਰ ਸਿੰਘ ਬਪਰੋਰ, ਪਰਿਵਾਰਕ ਮੈਂਬਰ ਰਾਮ ਮੁਰਤੀ, ਗੁਲਜ਼ਾਰ ਸਿੰਘ,ਵਿਜੈ ਕੁਮਾਰ,ਰੋਹਿਤ ਕੁਮਾਰ,ਲੱਜਾ ਰਾਮ, ਹਰਭਜਨ ਸਿੰਘ,ਚੰਨਾ ਰਾਮ ਅਜੈਬ ਸਿੰਘ,ਬਾਲਾ ਰਾਮ, ਨੈਬ ਸਿੰਘ,ਜਸਬੀਰ ਸਿੰਘ ਪਵਨ ਕੁਮਾਰ, ਜਰਨੈਲ ਸਿੰਘ,ਮੋਹਨ ਲਾਲ,ਸੁਖਵਿੰਦਰ ਸਿੰਘ ਸਮੇਤ ਹੋਰ ਵੀ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ ।