ਬਾਸੀਆ ਬੇਟ ਦੇ ਦੋ ਦਰਜਨ ਪਰਿਵਾਰ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ

  • ਸਰਪੰਚ ਪਰਮਿੰਦਰ ਮਾਜਰੀ ਤੇ ਬਿੱਲੂ ਖੰਜਰਵਾਲ ਦੀ ਮਿਹਨਤ ਸਦਕਾ ਬਾਸੀਆ ਬੇਟ ਦੇ ਬੇਅੰਤ ਸਿੰਘ ਤੇ ਗੁਰਜੀਤ ਸਿੰਘ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ
  • ਦੋ ਦਰਜਨ ਪਰਿਵਾਰਾਂ ਨੇ ਵੀ ਫੜਿਆ ਆਪ ਦਾ ਪੱਲਾ

ਮੁੱਲਾਂਪੁਰ ਦਾਖਾ, 21 ਮਈ (ਸਤਵਿੰਦਰ ਸਿੰਘ ਗਿੱਲ) : ਹਲਕਾ ਦਾਖਾ ਦੇ ਘੁੱਗ ਵਸਦੇ ਪਿੰਡ ਬਾਸੀਆ ਬੇਟ ਦੇ ਕਾਂਗਰਸੀ ਵਰਕਰਾਂ ਦਾ ਅੰਦਰਲਾ ਦਰਦ ਉਸ ਵੇਲੇ ਛਲਕਿਆ ਜਦੋਂ ਉਨ੍ਹਾਂ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਨੂੰ ਘਰ ਬੁਲਾ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਕਾਂਗਰਸੀ ਵਰਕਰਾਂ ਦਾ ਕਹਿਣਾ ਸੀ ਕਿ ਰਾਜ ਕਰ ਚੁੱਕੀ ਕਾਂਗਰਸ ਪਾਰਟੀ ਵਿੱਚ ਸਿਆਸੀ ਆਗੂਆਂ ਨੇ ਉਨ੍ਹਾਂ ਦੀ ਕਦਰ ਤੱਕ ਨਹੀਂ ਪਾਈ, ਜਦੋਂ ਕਿ ਉਨ੍ਹਾਂ ਜਿਮਨੀ ਚੋਣ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਆਗੂ ਨੂੰ ਜਿਤਾਉਣ ਲਈ ਦਿਨ-ਰਾਤ ਇੱਕ ਕੀਤਾ ਹੋਇਆ ਸੀ, ਪਾਰਟੀ ਆਗੂਆਂ ਨੇ ਉਨ੍ਹਾਂ ਨੂੰ ਹਮੇਸਾਂ ਅੱਖੋਂ-ਪਰੋਖੇ ਹੀ ਕੀਤਾ ਹੈ। ਉਨ੍ਹਾਂ ਅੱਕ ਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਿਆ ਤੇ ਆਮ ਆਦਮੀ ਪਾਰਟੀ ਜੁਆਇੰਨ ਕੀਤੀ ਹੈ। ਹੁਣ ਉਹ ਹਲਕਾ ਇੰਚਾਰਜ ਡਾ. ਕੰਗ ਦੀ ਅਗਵਾਈ ਵਿੱਚ ਪਾਰਟੀ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਲਈ ਸਖਤ ਮਿਹਨਤ ਕਰਨਗੇ।  ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ.ਕੰਗ ਨਾਲ ਬਲਾਕ ਪ੍ਰਧਾਨ ਵਰਿੰਦਰ ਸਿੰਘ ਸੇਖੋਂ, ਸਰਪੰਚ ਪ੍ਰਮਿੰਦਰ ਸਿੰਘ ਤੂਰ ਮਾਜਰੀ, ਪ੍ਰਧਾਨ ਮੋਹਣ ਸਿੰਘ, ਡਾਇਰੈਕਟਰ ਗੁਰਦੀਪ ਸਿੰਘ ਬੜੈਚ, ਕਮਲ ਦਾਖਾ, ਪ੍ਰਧਾਨ ਹਰਬੰਸ ਸਿੰਘ ਬਿੱਲੂ ਆਦਿ ਹਾਜਰ ਸਨ। ਹਲਕਾ ਇੰਚਾਰਜ ਡਾ. ਕੰਗ ਨੇ ਜਿੱਥੇ ਕਾਂਗਰਸੀ ਵਰਕਰਾਂ ਨੂੰ ਜੀਆਇਆ ਕਿਹਾ ਉੱਥੇ ਹੀ ਸਿਰੋਪਾਓ ਦਿੰਦਿਆ ਕਿਹਾ ਕਿ ਚੰਗੇ ਲੋਕ ਹੀ ਆਪ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਸ੍ਰ ਬੇਅੰਤ ਸਿੰਘ ਬੱਲ, ਪ੍ਰਧਾਨ ਗੁਰਜੀਤ ਸਿੰਘ ਬੱਲ ਸਮੇਤ ਹੋਰਨਾਂ ਨੇ ਆਪ ਪਾਰਟੀ ਜੁਆਇੰਨ ਕੀਤੀ ਹੈ, ਉਹ ਵਿਸ਼ਵਾਸ ਦੁਵਾਉਦਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਪਾਰਟੀ ਇਨ੍ਹਾਂ ਦੀ ਪਿੱਠ ’ਤੇ ਖੜੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੋ ਪਿੰਡ ਦੀਆਂ ਖੇਡ ਮੈਦਾਨ ਸਮੇਤ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਮੰਗਾਂ ਹਨ, ਉਹ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।  ਹਲਕਾ ਇੰਚਾਰਜ ਡਾ. ਕੰਗ ਪਾਸੋਂ ਸਿਰੋਪਾਓ ਲੈਣ ਵਾਲਿਆ ਵਿੱਚ ਕਾਂਗਰਸੀ ਆਗੂ ਬੇਅੰਤ ਸਿੰਘ ਬੱਲ, ਸੁਸਾਇਟੀ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬੱਲ, ਜੀਤ ਸਿੰਘ ਬਾਸੀ, ਦਵਿੰਦਰ ਸਿੰਘ ਬੱਲ ਸਾਬਕਾ ਪ੍ਰਧਾਨ, ਸੋਹਣ ਸਿੰਘ ਨੋਣੀ, ਬਲਜੀਤ ਸਿੰਘ ਸੇਖੋਂ, ਬਲਵੰਤ ਸਿੰਘ ਕੁੱਕੂ, ਬਲਵਿੰਦਰ ਸਿੰਘ ਬਾਸੀ, ਨਵੀ ਬੱਲ, ਗੱਗੂ ਬੱਲ, ਗੁਰਨਾਮ ਸਿੰਘ, ਬਲਵੀਰ ਸਿੰਘ ਨੰਬਰਦਾਰ, ਕਰਨੈਲ ਸਿੰਘ ਬੱਲ, ਗੁਰਪ੍ਰੀਤ ਸਿੰਘ ਬੱਲ, ਪਿਰਤਾ, ਕਾਕਾ, ਸ਼ਰਨਜੀਤ ਸਿੰਘ, ਮਨਦੀਪ ਸਿੰਘ, ਕਰਨਵੀਰ ਸਿੰਘ ਅਤੇ ਪਰਮਜੀਤ ਸਿੰਘ ਸਮੇਤ ਹੋਰ ਵੀ ਲੋਕ ਹਾਜਰ ਸਨ।