ਦੋ ਰੋਜ਼ਾ ਯੁਵਕ ਮੇਲਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਕਰਵਾਇਆ ਗਿਆ

ਬਰਨਾਲਾ, 1 ਦਸੰਬਰ : ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਕਾਲਜਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਦੋ ਰੋਜ਼ਾ ਯੁਵਕ ਮੇਲਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਦੱਸਿਆ ਕਿ ਕਾਲਜ ਮੈਨੇਜਮੈਂਟ ਪ੍ਰਧਾਨ ਸਰਦਾਰ ਭੋਲਾ ਸਿੰਘ ਵਿਰਕ ਦਾ ਇਹ ਸਮਾਗਮ ਕਰਵਾਉਣ ‘ਚ ਵਿਸ਼ੇਸ਼ ਯੋਗਦਾਨ ਰਿਹਾ।  ਅਰੁਣ ਕੁਮਾਰ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਇਸ ਮੇਲੇ ਵਿੱਚ 41 ਕਾਲਜਾਂ, ਸਕੂਲਾਂ ਦੀਆਂ ਟੀਮਾਂ ਨੇ ਵੱਖ-ਵੱਖ ਆਈਟਮਾਂ ਵਿੱਚ ਭਾਗ ਲਿਆ। ਪਹਿਲੇ ਦਿਨ 13 ਆਈਟਮਾਂ ਹੋਈਆਂ । ਇਸ ਯੁਵਕ ਮੇਲੇ ਦਾ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਸਰਦਾਰ ਭੋਲਾ ਸਿੰਘ ਵਿਰਕ ਨੇ ਕੀਤਾ। ਉਹਨਾਂ ਦੇ ਨਾਲ ਕਾਲਜ ਮੈਨੇਜਮੈਂਟ ਦੇ ਮੈਂਬਰ ਸਾਹਿਬਾਨ ਸਰਦਾਰ ਦਰਸ਼ਨ ਸਿੰਘ ਸੰਘੇੜਾ, ਸ. ਭੋਲਾ ਸਿੰਘ ਗਿੱਲ, ਸ. ਬਲਦੇਵ ਸਿੰਘ, ਸ. ਕਰਮਜੀਤ ਸਿੰਘ ਹਾਜ਼ਰ ਸਨ। ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਮੋਨੋਐਕਟਿੰਗ ਵਿਚ ਪਹਿਲੇ ਸਥਾਨ ਤੇ ਐਸ. ਐਸ. ਡੀ. ਕਾਲਜ ਬਰਨਾਲਾ ਦੂਜਾ ਸਥਾਨ ਸਰਕਾਰੀ ਹਾਈ ਸਕੂਲ ਸੰਘੇੜਾ ਅਤੇ ਤੀਸਰਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀਆਂ ਨੂੰ ਮਿਲਿਆ। ਭੰਡ ਆਈਟਮ ਵਿੱਚ ਪਹਿਲੀ ਪੁਜੀਸ਼ਨ 'ਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੂਜੀ 'ਤੇ ਐਲ.ਬੀ.ਐਸ. ਕਾਲਜ ਬਰਨਾਲਾ ਅਤੇ ਤੀਜੇ ਸਥਾਨ ਤੇ ਮੀਰੀ ਪੀਰੀ ਕਾਲਜ ਭਦੌੜ ਨੇ ਲਿਆ। ਲੋਕ ਸਾਜ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਮੀਰੀ ਪੀਰੀ ਕਾਲਜ ਭਦੌੜ ਅਤੇ ਦੂਸਰਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤਪਾ (ਲੜਕੇ) ਨੇ ਲਿਆ। ਗੱਤਕੇ ਵਿੱਚ ਇੱਕੋ ਟੀਮ ਨੇ ਭਾਗ ਲਿਆ ਜੋ ਕਿ ਵਿਰਸਾ ਮੰਚ ਪੰਜਾਬ ਪਹਿਲੇ ਸਥਾਨ ‘ਤੇ ਰਿਹਾ। ਭਾਸ਼ਣ ਪ੍ਰਤਿਯੋਗਤਾ ਵਿੱਚ ਪਹਿਲੀ ਪੁਜੀਸ਼ਨ  ਐਸ.ਡੀ. ਕਾਲਜ ਐਜੂਕੇਸ਼ਨ ਬਰਨਾਲਾ, ਦੂਜੀ ਤੇ ਗੁਰੂ ਗੋਬਿੰਦ ਸਿੰਘ ਕਾਲਜ ਐਜੂਕੇਸ਼ਨ ਬਰਨਾਲਾ ਅਤੇ ਤੀਸਰੇ ਸਥਾਨ 'ਤੇ ਐਲ.ਬੀ.ਐਸ. ਮਹਿਲਾ ਕਾਲਜ ਬਰਨਾਲਾ ਦੀਆਂ ਟੀਮਾਂ ਨੇ ਪ੍ਰਾਪਤ ਕੀਤਾ । ਸੰਮੀ ਲੋਕ ਨਾਚ ਵਿੱਚ ਪਹਿਲੀ ਪੁਜੀਸ਼ਨ  ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਪ੍ਰਾਪਤ ਕੀਤੀ। ਲੋਕ ਕਲਾਵਾਂ ਵਿੱਚ ਪੱਖੀ ਬੁਣਨ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ‘ਤੇ ਐਸ.ਡੀ. ਕਾਲਜ ਐਜੂਕੇਸ਼ਨ ਬਰਨਾਲਾ ਦੂਜੇ ‘ਤੇ ਐਲ.ਬੀ.ਐਸ. ਆਰੀਆ ਮਹਿਲਾ ਕਾਲਜ ਬਰਨਾਲਾ ਤੀਸਰੇ ‘ਤੇ ਮੀਰੀ ਪੀਰੀ ਕਾਲਜ ਭਦੌੜ ਰਹੇ।ਫੁਲਕਾਰੀ ਵਿੱਚ ਪਹਿਲੇ ਸਥਾਨ ‘ਤੇ ਐਲ.ਬੀ.ਐਸ ਕਾਲਜ ਬਰਨਾਲਾ ਦੂਜੇ ਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲਾਂ ਅਤੇ ਤੀਜੇ ਤੇ ਐਸ.ਡੀ. ਕਾਲਜ ਆਫ ਐਜੂਕੇਸ਼ਨ ਬਰਨਾਲਾ ਰਿਹਾ। ਛਿੱਕੂ ਬਣਾਉਣ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਐਲ.ਬੀ.ਐਸ. ਕਾਲਜ ਬਰਨਾਲਾ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੂਜੇ ਅਤੇ ਤੀਜੇ ਸਥਾਨ ‘ਤੇ ਮੀਰੀ ਪੀਰੀ ਕਾਲਜ ਭਦੌੜ ਦੀਆਂ ਟੀਮਾਂ ਰਹੀਆਂ। ਨਾਲਾ ਬੁਣਨ ਦੇ ਵਿੱਚ ਪਹਿਲੇ ਸਥਾਨ ‘ਤੇ ਐਸ.ਡੀ. ਕਾਲਜ ਆਫ ਐਜੂਕੇਸ਼ਨ ਬਰਨਾਲਾ ਦੂਜੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਕਾਲਜ ਸੈਕੰਡਰੀ ਸਕੂਲ ਸੰਘੇੜਾ ਅਤੇ ਤੀਜੇ ਸਥਾਨ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਰਿਹਾ। ਫਾਲਤੂ ਵਸਤੂਆਂ ਤੋਂ ਬਣੀਆ ਵਸਤਾਂ ਦੇ ਵਿੱਚ ਪਹਿਲੇ ਸਥਾਨ ‘ਤੇ ਸੈਕਰਡ ਹਾਰਟ ਆਫ ਐਜੂਕੇਸ਼ਨ ਕਾਲਜ ਮਾਨਾ ਪਿੰਡੀ ਦੂਜੇ ‘ਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਬਰਨਾਲਾ ਤੇ ਤੀਜੇ ਸਥਾਨ ‘ਤੇ ਯੁਵਕ ਸੇਵਾਵਾਂ ਕਲੱਬ ਹੰਡਿਆਇਆ ਰਹੇ। ਪੀੜੀ ਬੁਣਨ ਦੇ ਵਿੱਚ ਪਹਿਲਾ ਸਥਾਨ ਮੀਰੀ ਪੀਰੀ ਕਾਲਜ ਭਦੌੜ ਦੂਜਾ ਐਲ.ਬੀ.ਐਸ ਕਾਲਜ ਬਰਨਾਲਾ ਅਤੇ ਤੀਜਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਲਿਆ। ਭੰਗੜਾ ਲੋਕ ਨਾਚ, ਇਸ ਦਿਨ ਦੀ ਆਖਰੀ ਆਈਟਮ ਨੇ ਪਹਿਲੀ ਪੋਜੀਸ਼ਨ  ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੂਜੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ (ਮੁੰਡੇ) ਅਤੇ ਤੀਜੇ ਸਥਾਨ ‘ਤੇ ਸਰਕਾਰੀ ਸੈਕੰਡਰੀ ਸਕੂਲ ਤਪਾ ਕੁੜੀਆਂ ਨੇ ਲਿਆ। ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਲੋਕ ਗੀਤ ਲੋਕ ਗਾਇਕ ਮੁਕਾਬਲਿਆਂ ਵਿੱਚ ਪਹਿਲੀ ਪੁਜੀਸ਼ਨ ਮੀਰੀ ਪੀਰੀ ਕਾਲਜ ਭਦੌੜ, ਦੂਜੀ ਪੁਜੀਸ਼ਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਤੀਸਰੀ ਪੋਜ਼ੀਸ਼ਨ ਐਸ. ਐਸ.ਡੀ. ਕਾਲਜ ਬਰਨਾਲਾ ਅਤੇ ਧਾਰਮਿਕ ਗੀਤ ਗਾਇਨ ਕਰਨ ਵਾਲੀ ਟੀਮ ਨੂੰ ਚੌਥੀ ਪੁਜੀਸ਼ਨ ਦਿੱਤੀ ਗਈ। ਵਾਰ ਗਾਇਨ ਮੁਕਾਬਲੇ ਵਿੱਚ ਪਹਿਲੇ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਦੂਜੇ ‘ਤੇ ਮੀਰੀ ਪੀਰੀ ਕਾਲਜ ਭਦੌੜ ਅਤੇ ਤੀਸਰੇ ਸਥਾਨ ‘ਤੇ ਐਸ .ਐਸ.ਡੀ. ਕਾਲਜ ਬਰਨਾਲਾ ਦੀਆਂ ਟੀਮਾਂ ਰਹੀਆਂ।ਕਵੀਸ਼ਰੀ ਗਾਇਨ ਵਿੱਚ ਪਹਿਲੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਦੂਜੇ ਸਥਾਨ 'ਤੇ ਸੰਤ ਬਾਬਾ ਲੌਂਗਪੁਰੀ ਸੀਨੀਅਰ ਸੈਕੈਂਡਰੀ ਸਕੂਲ ਪੱਖੋਂ ਕਲਾਂ ਅਤੇ ਤੀਜੀ ਵਿੱਚ ਮਾਤਾ ਸਾਹਿਬ ਕੌਰ ਕਾਲਜ ਗਹਿਲਾਂ ਨੇ ਲਿਆ। ਰੰਗੋਲੀ ਵਿੱਚ ਪਹਿਲੇ ਸਥਾਨ ‘ਤੇ ਐਸ.ਡੀ. ਕਾਲਜ ਆਫ ਐਜੂਕੇਸ਼ਨ ਬਰਨਾਲਾ, ਦੂਜੇ ਸਥਾਨ 'ਤੇ ਐਲ.ਬੀ.ਐਸ.  ਕਾਲਜ ਬਰਨਾਲਾ ਮੀਰੀ ਪੀਰੀ ਕਾਲਜ ਭਦੌੜ ਤੀਜੇ ਸਥਾਨ ‘ਤੇ ਆਈਆਂ। ਪੋਸਟਰ ਮੇਕਿੰਗ ਵਿਚ ਪਹਿਲੇ ਸਥਾਨ ਲਈ ਐਲ.ਬੀ.ਐਸ. ਗਰਲਜ਼ ਕਾਲਜ ਬਰਨਾਲਾ, ਦੂਜੇ ਲਈ ਐਸ.ਡੀ. ਕਾਲਜ ਆਫ ਐਜੂਕੇਸ਼ਨ ਬਰਨਾਲਾ ਅਤੇ ਤੀਜੇ ਲਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੌਹਾਨਕੇ ਖੁਰਦ ਰਹੀਆਂ। ਕਲੌਜ ਮੇਕਿੰਗ ਵਿੱਚ ਪਹਿਲੇ ਸਥਾਨ ਲਈ ਮੀਰੀ ਪੀਰੀ ਕਾਲਜ ਦੂਜੇ ਲਈ ਐਸ.ਡੀ .ਕਾਲਜ ਆਫ ਐਜੂਕੇਸ਼ਨ ਬਰਨਾਲਾ ਤੀਜੇ ਲਈ ਯੂਨੀਵਰਸਿਟੀ ਕਾਲਜ ਬਰਨਾਲਾ ਰਹੀਆਂ। ਕਲੇਅ ਮਾਡਲਿੰਗ ਵਿਚ ਪਹਿਲੇ ਸਥਾਨ ‘ਤੇ ਐਲ.ਬੀ.ਐਸ. ਕਾਲਜ ਬਰਨਾਲਾ ਦੂਜੇ ‘ਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲਾਂ ਤੀਜੇ 'ਤੇ ਸੰਤ ਬਾਬਾ ਲੌਂਗਪੁਰੀ ਸੀਨੀਅਰ ਸੈਕੈਂਡਰੀ ਸਕੂਲ ਪੱਖੋਂ ਕਲਾਂ ਰਹੇ। ਕਾਰਟੂਨਿੰਗ ਵਿੱਚ ਪਹਿਲੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੂਜੇ ਵਿੱਚ ਆਰ.ਪੀ.ਐਸ. ਐਸ.ਡੀ. ਸੀਨੀਅਰ ਸੈਕੈਂਡਰੀ ਸਕੂਲ ਬਰਨਾਲਾ ਅਤੇ ਤੀਜੇ 'ਤੇ ਐਸ.ਡੀ. ਕਾਲਜ ਆਫ ਐਜੂਕੇਸ਼ਨ ਬਰਨਾਲਾ ਰਹੀਆਂ। ਪੁਰਾਤਨ ਪਹਿਰਾਵੇ ਵਿੱਚ ਸਭ ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ ਜਿਨਾਂ ਵਿੱਚੋਂ ਪਹਿਲੇ ਸਥਾਨ ਲਈ ਵਿਰਸਾ ਮੰਚ ਪੰਜਾਬ, ਦੂਜੇ 'ਤੇ ਮੀਰੀ ਪੀਰੀ ਕਾਲਜ ਭਦੌੜ ਅਤੇ ਤੀਜੇ ਲਈ ਬਰੈਕਟਿਡ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਸਪੋਰਟਸ ਕਲੱਬ ਹੰਡਿਆਇਆ। ਲੋਕ ਨਾਚ ਗਿੱਧੇ ਲਈ ਪਹਿਲੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਦੂਜੇ ਸਥਾਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਅਤੇ ਤੀਜੇ ਸਥਾਨ ਲਈ ਬਰੈਕਟਿਡ ਮਾਤਾ ਸਾਹਿਬ ਕੌਰ ਕਾਲਜ ਗਹਿਲਾਂ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸੰਧੂ ਪੱਤੀ ਬਰਨਾਲਾ ਰਹੇ। ਸਾਰੇ ਹੀ  ਪ੍ਰਤਿਯੋਗੀਆਂ ਨੂੰ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਸਰਦਾਰ ਭੋਲਾ ਸਿੰਘ ਵਿਰਕ, ਅਸਿਸਟੈਂਟ ਡਾਇਰੈਕਟਰ ਅਰੁਣ ਕੁਮਾਰ, ਪ੍ਰਿੰਸੀਪਲ ਮੈਡਮ ਮਨਦੀਪ ਕੌਰ, ਵਾਈਸ ਪ੍ਰਿੰਸੀਪਲ, ਡਾਕਟਰ ਭੁਪਿੰਦਰ ਸਿੰਘ ,ਡਾ.ਰਵਿੰਦਰ ਕੌਰ ਜਵੰਦਾ ,ਸ੍ਰੀ ਰੂਪਿੰਦਰ ਸ਼ਰਮਾਂ ਅਤੇ ਜੱਜ ਸਾਹਿਬਾਨਾਂ ਵਿੱਚ ਸਰਦਾਰ ਹਰਮਨ ਸਿੰਘ ਢਿੱਲੋਂ, ਮਨਜੀਤ ਸਿੰਘ ਸਾਗਰ, ਸੁਰਜੀਤ ਸਿੰਘ ਸੰਧੂ, ਰਸ਼ਮੀ, ਡਾਕਟਰ ਪ੍ਰਗਟ ਸਿੰਘ ਟਿਵਾਣਾ ਅਤੇ ਹੋਰਾਂ ਨੇ ਇਨਾਮ ਤਕਸੀਮ ਕੀਤੇ।